ਕੋਈ ਪੁਲਾੜ-ਵਾਹਨ (ਸਪੇਸ-ਕ੍ਰਾਫ਼ਟ) ਪਹਿਲੀ ਵਾਰ ਸੂਰਜ ਨੂੰ ਛੋਹਣ ਲਈ ਦਾਗ਼ੇ ਜਾਣ ਦੀਆਂ ਤਿਆਰੀਆਂ ਵਿੱਚ ਹੈ। ਨਾਸਾ ਨੇ ਸ਼ੁੱਕਰਵਾਰ ਨੂੰ 1.5 ਅਰਬ ਡਾਲਰ ਮੁੱਲ ਦੇ ਇਸ ਪੁਲਾੜ-ਵਾਹਨ ਨੂੰ ਇਸ ਖ਼ਾਸ ਮੁਹਿੰਮ `ਤੇ ਭੇਜਣ ਲਈ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਮਨੁੱਖ ਵੱਲੋਂ ਇਹ ਆਪਣੀ ਕਿਸਮ ਦੀ ਪਹਿਲੀ ਕੋਸਿ਼ਸ਼ ਹੋਵੇਗੀ।
‘ਪਾਰਕਰ ਸੋਲਰ ਪ੍ਰੋਬ` ਨਾਂਅ ਦਾ ਇਹ ਪੁਲਾੜ-ਵਾਹਨ ਕਾਰ ਦੇ ਆਕਾਰ ਦਾ ਹੈ। ਇਸ ਨੂੰ ਸਨਿੱਚਰਵਾਰ ਤੜਕੇ ਸਥਾਨਕ ਸਮੇਂ ਅਨੁਸਾਰ 3:33 ਵਜੇ ਫ਼ਲੋਰਿਡਾ ਦੇ ਕੇਪ ਕੇਨੈਵਰਲ ਤੋਂ ਭਾਰੀ ਰਾਕੇਟ ਡੈਲਟਾ-4 ਰਾਹੀਂ ਪੁਲਾੜ `ਚ ਭੇਜਿਆ ਜਾਵੇਗਾ। ਇਸ ਦੀ ਲਾਂਚਿੰਗ `ਤੇ 65 ਮਿੰਟ ਲੱਗਣਗੇ। ਨਾਸਾ ਅਨੁਸਾਰ ਇਸ ਦੀ ਲਾਂਚਿੰਗ ਵਿੱਚ 65 ਮਿੰਟ ਲੱਗਣਗੇ ਅਤੇ ਭਲਕੇ ਲਈ ਮੌਸਮ ਦੇ ਵਧੀਆ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਸੂਰਜ ਦੇ ਕੁਝ ਹਿੱਸੇ (ਕੋਰੋਨਾ) ਉਸ ਦੀ ਸਤ੍ਹਾ ਨਾਲੋਂ 300 ਗੁਣਾ ਵੱਧ ਗਰਮ ਹਨ। ਇਸ ਖੋਜ ਰਾਹੀਂ ਇਹ ਅਨੁਮਾਨ ਲਾਉਣ ਵਿੱਚ ਮਦਦ ਮਿਲੇਗੀ ਕਿ ਜੇ ਕਦੇ ਸੂਰਜ `ਤੇ ਤੂਫ਼ਾਨ ਆਵੇ, ਤਾਂ ਕੀ ਉਹ ਕਦੇ ਧਰਤੀ `ਤੇ ਵੀ ਮਾਰ ਕਰ ਸਕਦਾ ਹੈ।
ਸੂਰਜ ਨੂੰ ਛੋਹਣ ਲਈ ਭੇਜੇ ਜਾ ਰਹੇ ਪੁਲਾੜ-ਵਾਹਨ ਦੀ ਬਾਹਰਲੀ ਤਹਿ 4.5 ਇੰਚ ਮੋਟੀ ਹੈ ਤੇ ਉਹ ਬਹੁਤ ਜਿ਼ਆਦਾ ਗਰਮੀ ਝੱਲਣ ਦੇ ਸਮਰੱਥ ਹੈ। ਇਸ ਦੀ ਇੱਕ ਹੋਰ ਖ਼ਾਸੀਅਤ ਵੀ ਹੈ ਕਿ ਇਹ ਵਾਹਨ ਭਾਵੇਂ 10 ਲੱਖ ਡਿਗਰੀ ਫ਼ਾਰਨਹੀਟ ਦੇ ਤਾਪਮਾਨ ਵਿੱਚ ਵੀ ਚਲਾ ਜਾਵੇ, ਇਸ ਸ਼ੀਲਡ ਦਾ ਤਾਪਮਾਨ 2,500 ਗਿਡਰੀ ਫ਼ਾਰਨਹੀਟ (1,371 ਡਿਗਰੀ ਸੈਲਸੀਅਸ) ਤੋਂ ਵੱਧ ਨਹੀਂ ਹੋਵੇਗਾ।
ਜੇ ਸਾਰਾ ਕੁਝ ਯੋਜਨਾਬੱਧ ਤਰੀਕੇ ਨਾਲ ਚੱਲਦਾ ਰਿਹਾ, ਤਾਂ ਸਪੇਸ-ਕ੍ਰਾਫ਼ਟ ਦੇ ਅੰਦਰਲਾ ਤਾਪਮਾਨ ਸਿਰਫ਼ 85 ਡਿਗਰੀ ਫ਼ਾਰਨਹੀਟ (29 ਡਿਗਰੀ ਸੈਲਸੀਅਸ) ਹੀ ਰਹੇਗਾ।
‘ਾਰਕਰ ਸੋਲਰ ਪ੍ਰੋਬ` ਵਾਹਨ ਦਾ ਇਹ ਸਮੁੱਚਾ ਮਿਸ਼ਨ ਸੱਤ ਸਾਲਾਂ ਦਾ ਹੈ। ਸੂਰਜ ਦੇ ਹਾਲੇ ਪਤਾ ਨਹੀਂ ਕਿੰਨੇ ਭੇਤ ਮਨੁੱਖਤਾ ਨੇ ਜਾਣੇ ਹੀ ਨਹੀਂ ਹਨ।