ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਰਾਬ ਮੌਸਮ ਕਾਰਨ SpaceX ਦੀ ਲਾਂਚਿੰਗ ਮੁਲਤਵੀ, ਅਮਰੀਕਾ ਇਤਿਹਾਸ ਰਚਣ ਤੋਂ ਇੱਕ ਕਦਮ ਦੂਰ

ਖ਼ਰਾਬ ਮੌਸਮ ਕਾਰਨ ਸਪੇਸ ਐਕਸ ਕੰਪਨੀ ਦਾ ਪਹਿਲਾ ਪ੍ਰੀਖਣ ਮੁਲਤਵੀ ਕਰ ਦਿੱਤਾ ਗਿਆ ਹੈ। ਲਗਭਗ ਇੱਕ ਦਹਾਕੇ 'ਚ ਪਹਿਲੀ ਵਾਰ ਅਮਰੀਕੀ ਧਰਤੀ ਉੱਤੇ ਨਾਸਾ ਅਤੇ ਸਪੇਸ ਐਕਸ ਅਮਰੀਕੀ ਉਪਕਰਣਾਂ ਨੂੰ ਪੁਲਾੜ 'ਚ ਲਾਂਚ ਕਰਕੇ ਇਤਿਹਾਸ ਰਚਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।
 

ਸਪੇਸ ਐਕਸ ਦਾ ਇੱਕ ਰਾਕੇਟ ਨਾਸਾ ਦੇ ਪਾਇਲਟ ਡੱਗ ਹਰਲੀ ਅਤੇ ਬੌਬ ਬੇਨਕੇਨ ਦੇ ਨਾਲ ਡਰੈਗਨ ਕੈਪਸੂਲ ਨੂੰ ਲੈ ਕੇ ਬੁੱਧਵਾਰ ਦੁਪਹਿਰ ਨੂੰ ਫ਼ਲੋਰਿਡਾ ਦੇ ਕੈਨੇਡੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉਡਾਣ ਭਰਨ ਵਾਲਾ ਸੀ, ਪਰ ਖ਼ਰਾਬ ਮੌਸਮ ਕਾਰਨ ਲਾਂਚਿੰਗ ਤੋਂ 20 ਮਿੰਟ ਪਹਿਲਾਂ ਲਾਂਚ ਨੂੰ ਰੋਕ ਦਿੱਤਾ ਗਿਆ।
 

ਹੁਣ ਸਨਿੱਚਰਵਾਰ 30 ਮਈ ਦੁਪਹਿਰ 3:22 ਵਜੇ ਇਹ ਰਾਕੇਟ ਨੂੰ ਦੁਬਾਰਾ ਲਾਂਚ ਕੀਤਾ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਦੀ ਬਜਾਏ ਕੋਈ ਪ੍ਰਾਈਵੇਟ ਕੰਪਨੀ ਪੁਲਾੜ ਯਾਤਰੀਆਂ ਨੂੰ ਪੁਲਾੜ 'ਚ ਲਿਜਾ ਰਹੀ ਹੈ। ਪਿਛਲੇ 9 ਸਾਲਾਂ ਵਿੱਚ ਪਹਿਲੀ ਵਾਰ ਪੁਲਾੜ ਯਾਤਰੀ ਫ਼ਲੋਰਿਡਾ ਤੋਂ ਉਡਾਣ ਭਰਨਗੇ।
 

ਜੇ ਸਨਿੱਚਰਵਾਰ ਨੂੰ ਸਭ ਕੁਝ ਠੀਕ ਰਿਹਾ ਤਾਂ ਸਪੇਸ ਐਕਸ ਡੈਮੋ-2 ਲਾਂਚ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਫਾਲਕਨ-9 ਰਾਕੇਟ ਦੁਆਰਾ ਸੰਚਾਲਤ ਕਰੂ ਡਰੈਗਨ ਪੁਲਾੜ ਯਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਚ ਭੇਜੇਗਾ।
 

21 ਜੁਲਾਈ 2011 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਧਰਤੀ ਦਾ ਕੋਈ ਵੀ ਮਨੁੱਖੀ ਮਿਸ਼ਨ ਪੁਲਾੜ ਵਿੱਚ ਜਾਵੇਗਾ। ਉਹ ਵੀ ਅਮਰੀਕੀ ਰਾਕੇਟ ਨਾਲ। ਮਤਲਬ 9 ਸਾਲ ਬਾਅਦ ਯੂਐਸ ਪੁਲਾੜ ਏਜੰਸੀ ਨਾਸਾ ਆਪਣੇ ਪੁਲਾੜ ਕੇਂਦਰ ਤੋਂ ਪੁਲਾੜ ਯਾਤਰੀਆਂ ਨੂੰ ਸਵਦੇਸ਼ੀ ਰਾਕੇਟ ਵਿੱਚ ਬਿਠਾ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤਕ ਭੇਜੇਗੀ।
 

ਸਪੇਕ-ਐਕਸ ਅਮਰੀਕੀ ਉਦਯੋਗਪਤੀ ਐਲਨ ਮਾਸਕ ਦੀ ਕੰਪਨੀ ਹੈ। ਇਹ ਨਾਸਾ ਦੇ ਨਾਲ ਮਿਲ ਕੇ ਭਵਿੱਖ ਲਈ ਕਈ ਪੁਲਾੜ ਮਿਸ਼ਨਾਂ 'ਤੇ ਕੰਮ ਕਰ ਰਹੀ ਹੈ। ਇਸ ਮਿਸ਼ਨ ਵਿੱਚ ਰਾਬਰਟ ਬੇਨਕੇਨ ਸਪੇਸਕ੍ਰਾਫਟ ਦੀ ਡੌਕਿੰਗ ਮਤਲਬ ਪੁਲਾੜ ਸਟੇਸ਼ਨ ਨਾਲ ਸੰਪਕਰ, ਅਨੌਡਕਿੰਗ ਯਾਨੀ ਸਪੇਸ ਸਟੇਸ਼ਨ ਨਾਲ ਵੱਖ ਹੋਣਾ ਅਤੇ ਉਸ ਦੇ ਰਾਸਤੇ ਨੂੰ ਤੈਅ ਕਰਨਗੇ।
 

ਬੇਨਕੇਨ ਪਹਿਲਾਂ ਵੀ ਦੋ ਵਾਰ ਪੁਲਾੜ ਸਟੇਸ਼ਨ ਦਾ ਦੌਰਾ ਕਰ ਚੁਕੇ ਹਨ। ਪਹਿਲੀ ਵਾਰ ਸਾਲ 2008 'ਚ ਅਤੇ ਦੂਜੀ ਵਾਰ 2010 ਵਿੱਚ। ਉਨ੍ਹਾਂ ਨੇ ਤਿੰਨ ਵਾਰ ਸਪੇਸਵਾਕ ਕੀਤਾ ਹੈ। ਉੱਥੇ ਹੀ ਡੱਗ ਹਰਲੀ ਡ੍ਰੈਗਨ ਸਪੇਸਕਰਾਫ਼ਟ ਦੇ ਕਮਾਂਡਰ ਹੋਣਗੇ। ਉਨ੍ਹਾਂ ਕੋਲ ਲਾਂਚਿੰਗ, ਲੈਂਡਿੰਗ ਤੇ ਰਿਕਵਰੀ ਦੀ ਜ਼ਿੰਮੇਵਾਰੀ ਹੋਵੇਗੀ। ਡ਼ਗਲਸ 2009 ਤੇ 2011 ਵਿੱਚ ਸਪੇਸ ਸਟੇਸ਼ਨ ਜਾ ਚੁੱਕੇ ਹਨ। 
 

ਮਈ ਵਿੱਚ ਲਾਂਚ ਹੋਣ ਵਾਲੇ ਮਿਸ਼ਨ ਤੋਂ ਬਾਅਦ ਇਹ ਦੋਵੇਂ ਪੁਲਾੜ ਯਾਤਰੀ ਸਪੇਸ ਸਟੇਸ਼ਨ 'ਤੇ 110 ਦਿਨ ਤਕ ਰਹਿਣਗੇ। ਦੱਸ ਦਈਏ ਕਿ ਸਪੇਸ ਐਕਸ ਡਰੈਗਨ ਕੈਪਸੂਲ ਇੱਕ ਵਾਰ 'ਚ 210 ਦਿਨਾਂ ਤਕ ਪੁਲਾੜ 'ਚ ਸਮਾਂ ਬਿਤਾ ਸਕਦੇ ਹਨ। ਉਸ ਤੋਂ ਬਾਅਦ ਰਿਪੇਅਰਿੰਗ ਲਈ ਧਰਤੀ 'ਤੇ ਵਾਪਸ ਆਉਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NASA SpaceX launch scrubbed due to weather