ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗਲ ਗ੍ਰਹਿ ’ਤੇ ਮਨੁੱਖ ਨੂੰ ਭੇਜਣ ਤੋਂ ਪਹਿਲਾਂ ਨਾਸਾ ਨੇ ਕੀਤਾ ਇਹ ਨਵੇਕਲਾ ਕੰਮ!

ਮੰਗਲ ਗ੍ਰਹਿ ’ਤੇ ਮਨੁੱਖ ਨੂੰ ਭੇਜਣ ਤੋਂ ਪਹਿਲਾਂ ਨਾਸਾ ਨੇ ਕੀਤਾ ਇਹ ਨਵੇਲਕਾ ਕੰਮ!

ਨਾਸਾ ਨੇ ਮੰਗਲ ਗ੍ਰਹਿ ਤੇ ਮਨੂੱਖ ਦੇ ਪਹੁੰਚਣ ਦੇ ਰਸਤੇ ਚ ਆਉਣ ਵਾਲੀ ਪੰਜ ਵੱਡੀਆਂ ਮੁਸ਼ਕਲਾਂ ਦੀ ਸੂਚੀ ਬਣਾਈ ਹੈ। ਅਮਰੀਕੀ ਪੁਲਾੜ ਏਜੰਸੀ ਨੇ ਇਨ੍ਹਾਂ ਮੁਸ਼ਕਲਾਂ ਦਾ ਪ੍ਰੀਖਣ ਕਰਨ ਲਈ ਇੰਟਰਨੈਸ਼ਨਲ ਸਪੇਸ ਸਟੇਸ਼ਨ ਅਤੇ ਲੈਬ ਦੀ ਵਰਤੋਂ ਕੀਤੀ ਹੈ। ਨਾਸਾ ਮੁਤਾਬਕ ਇਹ ਪੰਜ ਮੁਸ਼ਕਲਾਂ ਹਨ - ਰੇਡੀਏਸ਼ਨ, ਇਕੱਲਤਾ, ਧਰਤੀ ਤੋਂ ਦੂਰੀ, ਗੁਰਤਾਕਰਸ਼ਣ ਅਤੇ ਬੰਦ ਵਾਤਾਵਰਣ।

 

ਨਾਸਾ ਦੇ ਖੋਜੀਆਂ ਮੁਤਾਬਕ ਕਈ ਪ੍ਰੀਖਣਾਂ ਨਾਲ ਨਾਸਾ ਨੂੰ ਇਸ ਗੱਲ ਦੀ ਅਹਿਮ ਜਾਣਕਾਰੀ ਮਿਲੀ ਹੈ ਕਿ ਲੰਬੇ ਸਮੇਂ ਤੱਕ ਪੁਲਾੜ ਚ ਮਨੁੱਖੀ ਸਰੀਰ ਅਤੇ ਦਿਮਾਗ ਕਿਵੇਂ ਕੰਮ ਕਰੇਗਾ। ਲਾਲ ਗ੍ਰਹਿ ਤੇ ਜਾਣ ਦੀ ਸਭ ਤੋਂ ਪਹਿਲੀ ਚੁਣੌਤੀ ਰੇਡੀਏਸ਼ਨ ਨੂੰ ਲੈ ਕੇ ਹੈ ਜਿਸ ਨੂੰ ਮਨੁੱਖੀ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ।

 

ਦੂਜੇ ਪੁਲਾੜ ਯਾਤਰੀਆਂ ਨੂੰ ਭਾਂਵੇ ਕਿੰਨੀ ਵੀ ਸਿਖਲਾਈ ਦਿੱਤੀ ਗਈ ਹੋਵੇ ਪਰ ਥੋੜੇ ਸਮੇਂ ਤੱਕ ਪੁਲਾੜ ਚ ਰਹਿਣ ਮਗਰੋਂ ਵਤੀਰੇ ਚ ਸਮੱਸਿਆ ਆਉਣ ਲੱਗਦੀ ਹੈ। ਅਜਿਹੇ ਚ ਮੰਗਲ ਤੇ ਜਾਣ ਵਾਲਿਆਂ ਨੂੰ ਕਾਫੀ ਚੌਕਸੀ ਵਰਤਣੀ ਪਵੇਗੀ ਅਤੇ ਇਹ ਪੱਕਾ ਕਰਨਾ ਹੋਵੇਗਾ ਕਿ ਉਨ੍ਹਾਂ ਚ ਕਈ ਸਾਲਾਂ ਤੱਕ ਪੁਲਾੜ ਚ ਰਹਿਣ ਦੀ ਕਾਬਲਿਅਤ ਹੋੋਵੇ।

 

ਇਸ ਤੋਂ ਇਲਾਵਾ ਧਰਤੀ ਤੋਂ ਮੰਗਲ ਦੀ ਦੂਰੀ ਲਗਭਗ 14 ਕਰੋੜ ਮੀਲ ਹੈ। ਚੰਦ ਗ੍ਰਹਿ ਤੱਕ ਪਹੁੰਚਣ ਲਈ ਪੁਲਾੜ ਯਾਤਰੀਆਂ ਨੂੰ ਮੁਸ਼ਕਲ ਨਾਲ ਤਿੰਨ ਦਿਨਾਂ ਦੀ ਯਾਤਰਾ ਕਰਨੀ ਪਈ ਸੀ। ਪਰ ਮੰਗਲ ਗ੍ਰਹਿ ਤੱਕ ਦਾ ਸਫਰ ਲਗਭਗ ਤਿੰਨ ਸਾਲ ਦਾ ਹੈ।

 

ਇਸ ਤੋਂ ਇਲਾਵਾ ਉੱਥੇ ਵੱਖੋ ਵੱਖ ਗੁਰਤਾਕਰਸ਼ਣ ਦਾ ਵੀ ਸਾਹਮਣਾ ਕਰਨਾ ਹੋਵੇਗਾ। ਮੰਗਲ ਗ੍ਰਹਿ ਦਾ ਤਾਪਮਾਨ, ਦਬਾਅ ਅਤੇ ਸ਼ੋਰ ਵੀ ਇੱਕ ਵੱਡੀ ਚੁਣੌਤੀ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Before sending a man on Mars, NASA has the unique work