ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਸਾ ਦੇ ਕਿਊਰੋਸਿਟੀ ਰੋਵਰ ਨੇ ਕੈਦ ਕੀਤਾ ਮੰਗਲ ਦੇ ਕਾਲੇ ਬੱਦਲਾਂ ਦ਼ਾ ਇਹ ਨਜ਼ਾਰਾ

ਨਾਸਾ ਦੇ ਕਿਊਰੋਸਿਟੀ ਰੋਵਰ ਨੇ ਕੈਦ ਕੀਤਾ ਮੰਗਲ ਦੇ ਕਾਲੇ ਬੱਦਲਾਂ ਦ਼ਾ ਇਹ ਨਜ਼ਾਰਾ

ਪੁਲਾੜ ਏਜੰਸੀ ਨਾਸਾ ਦੇ ਕਿਊਰੋਸਿਟੀ ਰੋਵਰ ਨੇ ਮੰਗਲ ਗ੍ਰਹਿ ਦੀ ਸਤਿਹ ਦੀਆਂ ਦੁਰਲਭ ਤਸਵੀਰਾਂ ਆਪਣੇ ਕੈਮਰੇ ਚ ਕੈਦ ਕਰਕੇ ਧਰਤੀ ਤੇ ਭੇਜੀਆਂ ਹਨ। ਇਨ੍ਹਾਂ ਤਸਵੀਰਾਂ ਚ ਲਾਲ ਗ੍ਰਹਿ ਤੇ ਹਫਤਿਆਂ ਚੱਲੀ ਧੂੜ ਮਿੱਟੀ ਵਾਲੀ ਹਨੇਰੀ ਦੇ ਹੋਲੀ-ਹੋਲੀ ਰੁਕਣ ਮਗਰੋਂ ਲਾਲ ਭੂਰੇ ਰੰਗਦਾਰ ਦਾ ਹੋਇਆ ਅਸਮਾਨ ਦੇਖਿਆ ਜਾ ਸਕਦਾ ਹੈ। ਕਿਊਰੋਸਿਟੀ ਰੋਵਰ ਦੁਆਰਾ ਲਈਆਂ ਗਈਆਂ ਤਸਵੀਰਾਂ ਦੇ ਇਸ ਖ਼ਜ਼ਾਨੇ ਚ ਉਸਦੇ ਆਪਣੇ ਮਾਸਟਰ ਕੈਮਰੇ ਤੋਂ ਲਿਆ ਗਿਆ ਉਹ ਦੁਰਲਭ ਦ੍ਰਿਸ਼ ਵੀ ਸ਼ਾਮਲ ਹੈ ਜਿਸ ਵਿਚ ਉਸਦੇ ਉਪਰੀ ਹਿੱਸੇ ਤੇ ਧੂੜ ਮਿੱਟੀ ਦੀ ਪਤਲੀ ਪਰਤ ਜਮੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਵੇਰਾ ਰੂਬਿਨ ਰਿਜ ਤੋਂ ਲਈਆਂ ਗਈਆਂ ਹਨ ਜਿੱਥੇ ਰੋਵਰ ਫਿਲਹਾਲ ਮੌਜੂਦ ਹੈ।

 

ਨਾਸਾ ਦੇ ਇੱਕ ਬਿਆਨ ਚ ਕਿਹਾ ਕਿ ਰੋਵਰ ਨੇ 9 ਅਗਸਤ ਨੂੰ ਪੱਥਰਾਂ ਦਾ ਇੱਕ ਨਵਾਂ ਨਮੂਨਾ ਇਕੱਠਾ ਕਰਨ ਮਗਰੋਂ ਗ੍ਰਹਿ ਨੇੜੇ ਪ੍ਰੀਖਣ ਕੀਤਾ ਸੀ। ਇਸ ਤੋਂ ਪਹਿਲਾਂ ਡ੍ਰਿੱਲ ਕਰਨ ਦੇ ਉਸਦੀਆਂ ਆਖਰੀ ਦੋ ਕੋਸਿ਼ਸ਼ਾਂ ਬੇਹੱਦ ਸਖਤ ਚੱਟਾਨਾਂ ਕਾਰਨ ਅਸਫਲ ਹੋ ਗਏ ਸਨ। ਇਸ ਤੋਂ ਬਾਅਦ ਰੋਵਰ ਨੇ ਇਸ ਸਾਲ ਡ੍ਰਿੱਲ ਕਰਨ ਦੀ ਇੱਕ ਨਵੀਂ ਪ੍ਰਕਿਰਿਆ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਚੱਟਾਨਾਂ ਦੇ ਸਖਤ ਹੋਣ ਦੀ ਜਾਣਕਾਰੀ ਪਤਾ ਲਗਾਉਣ ਦਾ ਕੋਈ ਤਰੀਕਾ ਨਹੀਂ ਹੈ। ਡ੍ਰਿੱਲ ਕਰਨ ਮਗਰੋਂ ਹੀ ਇਸਦਾ ਪਤਾ ਚੱਲਦਾ ਹੈ। ਇਸ ਲੲ ਰੋਵਰ ਟੀਮ ਨੇ ਇਸ ਨਵੇਂ ਡ੍ਰਿਲਿੰਗ ਗਤੀਵਿਧੀ ਲਈ ਇਹ ਢੰਗ ਵਰਤਿਆ।

 

ਨਾਸਾ ਜੈਲ ਪ੍ਰਪਲਸ਼ਨ ਲੈਬੋਰਟੀ ਚ ਕਿਊਰੋਸਿਟੀ ਦੇ ਪ੍ਰੋਜੈਕਟ ਸਾਇੰਸਟਿਸ ਅਸ਼ਵਿਨ ਵਸਾਵਦਾ ਮੁਤਾਬਕ ਵੈਰਾ ਰੁਬਿਨ ਰਿਜ ਦੀ ਬਨਾਵਟ ਅਤੇ ਰੰਗ ਚ ਬਹੁਤ ਫਰਕ ਹੈ ਇਸ ਲਈ ਰੋਵਰ ਟੀਮ ਨੇ ਸਭ ਤੋਂ ਪਹਿਲਾਂ ਡ੍ਰਿਲਿੰਗ ਲਈ ਇਸ ਥਾਂ ਨੂੰ ਚੁਣਿਆ ਹੈ। 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NASAs Curatoria Rover has captured this dark cloud