ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਇੱਕ ਸ਼ਾਂਤੀ-ਦੂਤ: ਇਮਰਾਨ ਖ਼ਾਨ

ਨਵਜੋਤ ਸਿੱਧੂ ਇੱਕ ਸ਼ਾਂਤੀ—ਦੂਤ: ਇਮਰਾਨ ਖ਼ਾਨ

ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨੀ ਫ਼ੌਜ ਦੇ ਮੁਖੀ ਨਾਲ ਪਾਈ ਜੱਫੀ ਕਾਰਨ ਉੱਠੇ ਵਿਵਾਦ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ੍ਰੀ ਸਿੱਧੂ ਨੂੰ ਅੱਜ ‘ਸ਼ਾਂਤੀ ਦਾ ਦੂਤ' ਕਰਾਰ ਦਿੱਤਾ ਹੈ। ਸ੍ਰੀ ਖ਼ਾਨ ਨੇ ਸ੍ਰੀ ਸਿੱਧੂ ਵੱਲੋਂ ਉਨ੍ਹਾਂ ਦੇ ਸਹੁੰ—ਚੁਕਾਈ ਸਮਾਰੋਹ 'ਚ ਸਿ਼ਰਕਤ ਕਰਨ *ਤੇ ਧੰਨਵਾਦ ਕੀਤਾ ਹੈ।


ਇਮਰਾਨ ਖ਼ਾਨ ਨੇ ਆਪਣੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਪਾਕਿਸਤਾਨ ਦੀ ਜਨਤਾ ਨੇ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਨਿੱਘ ਤੇ ਪਿਆਰ ਦਿੱਤਾ ਹੈ। ਭਾਰਤ 'ਚ ਜਿਹੜੇ ਲੋਕ ਉਨ੍ਹਾਂ ਨੂੰ ਹੁਣ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਸ਼ਾਂਤੀ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਿਨਾ ਸ਼ਾਂਤੀ ਦੇ ਸਾਡੇ ਲੋਕ ਤਰੱਕੀ ਨਹੀਂ ਕਰ ਸਕਦੇ।

 

 


ਇਮਰਾਨ ਖ਼ਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਤੇ ਭਾਰਤ ਜ਼ਰੂਰ ਹੀ ਆਪਸ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਸ਼ਮੀਰ ਮਸਲੇ ਸਮੇਤ ਹੋਰ ਸਾਰੇ ਵਿਵਾਦ ਹੱਲ ਕਰਨੇ ਚਾਹੀਦੇ ਹਨ। ਇਸ ਉੱਪ—ਮਹਾਂਦੀਪ ਦੇ ਲੋਕਾਂ ਦੇ ਜੀਵਨ—ਪੱਧਰ ਉਤਾਂਹ ਚੁੱਕਣ ਤੇ ਗ਼ਰੀਬੀ ਦਾ ਖ਼ਾਤਮਾ ਕਰਨ ਦਾ ਇਹੋ ਵਧੀਆ ਤਰੀਕਾ ਹੈ ਕਿ ਆਪਸੀ ਗੱਲਬਾਤ ਰਾਹੀਂ ਮਤਭੇਦ ਹੱਲ ਕੀਤੇ ਜਾਣ ਤੇ ਦੁਵੱਲਾ ਕਾਰੋਬਾਰ ਸ਼ੁਰੂ ਕੀਤਾ ਜਾਵੇ।


ਇਸ ਤੋਂ ਪਹਿਲਾਂ ਅੱਜ ਹੀ ਸ੍ਰੀ ਸਿੱਧੂ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾਉਣ ਦੇ ਮਾਮਲੇ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਇੱਕ ਜਜ਼ਬਾਤੀ ਛਿਣ ਸੀ ਤੇ ਉਨ੍ਹਾਂ ਦੀ ਇਹ ਫੇਰੀ ਸਿਆਸੀ ਹਿਤਾਂ ਤੋਂ ਪ੍ਰੇਰਿਤ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu a peace ambassador says Imran Khan