ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਨਵਜੋਤ ਸਿੱਧੂ ਨੇ ਪਾਕਿਸਤਾਨ ਦਾਖਲ ਹੁੰਦਿਆਂ ਹੀ ਦਾਗਿਆ ਪਹਿਲਾ ਬਿਆਨ

ਪੰਜਾਬ ਦੀ ਕੈਪਟਨ ਸਰਕਾਰ ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਸੱਦੇ ਤੇ ਆਖਰਕਾਰ ਅੱਜ ਬਿਨਾ ਦੇਰੀ ਕੀਤੇ ਪਾਕਿਸਤਾਨ ਪੁੱਜ ਹੀ ਗਏ। ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਲਈ 28 ਨਵੰਬਰ ਨੂੰ ਰੱਖੇ ਜਾਣ ਵਾਲੇ ਨੀਂਹ ਪੱਥਰ ਸਮਾਗਮ ਸ਼ਾਮਲ ਹੋਣ ਲਈ ਲਾਹੌਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪੁੱਜਦਿਆਂ ਹੀ ਭਾਰਤ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।

 

 

 

ਨਵਜੋਤ ਸਿੰਘ ਸਿੱਧੂ ਨੇ ਪਿਛੇ ਗੇੜ ਚ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਜੱਫੀ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਮੈਂ ਪਾਕਿ ਫ਼ੌਜ ਮੁਖੀ ਬਾਜਵਾ ਨੂੰ ਸਿਰਫ ਇੱਕ ਸਕਿੰਟ ਲਈ ਗਲੇ ਮਿਲਿਆ ਸੀ। ਇਹ ਕੋਈ ਰਾਫੇਲ ਸੌਦਾ ਨਹੀਂ ਸੀ। ਸਿੱਧੂ ਨੇ ਆਪਣੇ ਹੀ ਸ਼ਾਇਰਾਨਾ ਅੰਦਾਜ਼ ਚ ਕਿਹਾ ਕਿ ਜਦੋਂ ਦੋ ਪੰਜਾਬੀ ਮਿਲਦੇ ਹਨ ਤਾਂ ਉਹ ਇੱਕ ਦੂਜੇ ਨੂੰ ਗਲ ਲਗਾਉਂਦੇ ਹਨ। ਪੰਜਾਬ ਚ ਇਹ ਇੱਕ ਆਮ ਗੱਲ ਹੈ।

 

 

ਕਾਂਗਰਸੀ ਆਗੂ ਸਿੱਧੂ ਨੇ ਤਕਰੀਰਾਂ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਦੋਨਾਂ ਮੁਲਕਾਂ ਵਿਚਾਲੇ ਇੱਕ ਪੁੱਲ ਦਾ ਕੰਮ ਕਰੇਗਾ ਅਤੇ ਦੁਸ਼ਮਣੀ ਨੂੰ ਮਿਟਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰੀਡੋਰ ਲੋਕਾਂ ਤੋਂ ਲੋਕਾਂ ਵਿਚਾਲੇ ਹੋਣ ਵਾਲੇ ਰਾਬਤੇ ਨੂੰ ਵਧਾਵੇਗਾ। ਇਹ ਮੇਰਾ ਵਿਸ਼ਵਾਸ ਹੈ ਕਿ ਇਸ ਵਿਚ ਸੰਭਾਵਨਾਵਾਂ ਹਨ। ਇਹ ਕਾਰੀਡੋਰ ਕਈ ਸੰਭਾਵਨਾਵਾਂ, ਸ਼ਾਂਤੀ ਅਤੇ ਤਰੱਕੀ ਦਾ ਕਾਰੀਡੋਰ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu the first statement stung while entering Pakistan