ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਤੇ ਮਰੀਅਮ ਸ਼ਰੀਫ਼ ਨੂੰ ਰਾਵਲਪਿੰਡੀ ਜੇਲ੍ਹ ਭੇਜਿਆ

ਨਵਾਜ਼ ਤੇ ਮਰੀਅਮ ਸ਼ਰੀਫ਼ ਨੂੰ ਰਾਵਲਪਿੰਡੀ ਜੇਲ੍ਹ ਭੇਜਿਆ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਸ਼ੁੱਕਰਵਾਰ ਦੇਰ ਰਾਤੀਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ `ਚ ਭੇਜ ਦਿੱਤਾ ਗਿਆ। ਇਸ ਤਾਕਤਵਰ ਸਿਆਸੀ ਪਰਿਵਾਰ ਖਿ਼ਲਾਫ਼ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਚੱਲ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ `ਚ ਇਨ੍ਹਾਂ ਦੋਵਾਂ ਨੂੰ ਇੱਕ ਅਦਾਲਤ ਪਹਿਲਾਂ ਹੀ ਸਜ਼ਾ ਸੁਣਾ ਚੁੱਕੀ ਹੈ। ਆਉਂਦੀ 25 ਜੁਲਾਈ ਨੂੰ ਪਾਕਿਸਤਾਨ `ਚ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਉਸ ਤੋਂ ਪਹਿਲਾਂ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ - ਐੱਨ` ਨੂੰ ਠਿੱਬੀ ਲਾਉਣ ਲਈ ਦੇਸ਼ ਦੀ ਮੌਜੂਦਾ ਹਕੂਮਤ ਪੂਰੀ ਤਰ੍ਹਾਂ ਤਿਆਰ ਬੈਠੀ ਹੈ। ਇੰਝ ਅਗਲੇ ਕੁਝ ਦਿਨਾਂ ਦੌਰਾਲ ਪਾਕਿਸਤਾਨ `ਚ ਹਿੰਸਕ ਘਟਨਾਵਾਂ ਵੱਡੇ ਪੱਧਰ `ਤੇ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੱਲ੍ਹ ਸ਼ੁੱਕਰਵਾਰ ਨੂੰ ਵੱਖੋ-ਵੱਖਰੀਆਂ ਚੋਣ ਰੈਲੀਆਂ ਦੌਰਾਨ ਹੋਏ ਆਤਮਘਾਤੀ ਬੰਬ ਧਮਾਕਿਆਂ ਕਾਰਨ 133 ਵਿਅਕਤੀ ਮਾਰੇ ਗਏ ਸਨ ਅਤੇ ਅਨੇਕ ਹੋਰ ਜ਼ਖ਼ਮੀ ਹੋ ਗਏ ਸਨ।


ਮਿਲੀ ਜਾਣਕਾਰੀ ਅਨੁਸਾਰ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਬਖ਼ਤਰਬੰਦ ਗੱਡੀਆਂ ਵਿੱਚ ਅਦਿਆਲਾ ਜੇਲ੍ਹ ਭੇਜਿਆ ਗਿਆ ਹੈ। ਉੱਥੇ ਜੇਲ੍ਹ ਹਸਪਤਾਲ `ਚ ਉਨ੍ਹਾਂ ਦਾ ਮੈਡੀਕਲ ਨਿਰੀਖਣ ਕੀਤਾ ਜਾ ਸਕਦਾ ਹੈ।


ਮਰੀਅਮ ਨੂੰ ਬਾਅਦ `ਚ ਸਿਹਾਲਾ ਰੈਸਟ ਹਾਊਸ `ਚ ਭੇਜਿਆ ਜਾ ਸਕਦਾ ਹੈ, ਜਿਸ ਨੂੰ ਉੱਪ-ਜੇਲ੍ਹ ਐਲਾਨਿਆ ਜਾ ਚੁੱਕਾ ਹੈ। ਪਹਿਲਾਂ ਇਹ ਖ਼ਬਰ ਆਈ ਸੀ ਕਿ ਇਨ੍ਹਾਂ ਦੋਵਾਂ ਨੂੰ ਹੈਲੀਕਾਪਟਰ ਰਾਹੀਂ ਲਿਜਾਂਦਾ ਜਾਵੇਗਾ ਪਰ ਫਿਰ ਹਨੇਰਾ ਹੋਣ ਕਾਰਨ ਉਨ੍ਹਾਂ ਨੂੰ ਸੜਕੀ ਵਾਹਨਾਂ ਰਾਹੀਂ ਭੇਜਿਆ ਗਿਆ।


ਨਵਾਜ਼ ਸ਼ਰੀਫ਼ ਲਾਹੌਰ ਦੇ ਅੱਲਾਮਾ ਇਕਬਾਲ ਹਵਾਈ ਅੱਡੇ `ਤੇ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਰਾਤੀਂ 9:15 ਵਜੇ ਅੱਪੜੇ। ਇਹ ਉਡਾਣ ਆਪਣੇ ਨਿਰਧਾਰਤ ਸਮੇਂ ਤੋਂ ਤਿੰਨ ਘੰਟੇ ਦੇਰੀ ਨਾਲ ਪੁੱਜੀ ਸੀ।


ਹਵਾਈ ਅੱਡੇ ਦੇ ਇੱਕ ਅਧਿਕਾਰੀ ਅਨੁਸਾਰ ਪਿਓ ਤੇ ਧੀ ਨੇ ਬਿਨਾ ਕਿਸੇ ਵਿਰੋਧ ਦੇ ‘ਰਾਸ਼ਟਰੀ ਜਵਾਬਦੇਹੀ ਬਿਊਰੋ` ਦੀ ਇੱਕ ਵਿਸ਼ੇਸ਼ ਟੀਮ ਸਾਹਵੇਂ ਆਤਮਸਮਰਪਣ ਕਰ ਦਿੱਤਾ।


ਫਿਰ ਉਨ੍ਹਾਂ ਦੋਵਾਂ ਨੂੰ ਇੱਕ ਖ਼ਾਸ ਹਵਾਈ ਜਹਾਜ਼ ਰਾਹੀਂ ਇਸਲਾਮਾਬਾਦ ਲਿਜਾਂਦਾ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz and Marryam sent to Rawalpindi Jail