ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪਤਨੀ ਦੇ ਅੰਤਮ ਸਸਕਾਰ ਲਈ ਨਵਾਜ਼ ਸ਼ਰੀਫ ਨੂੰ ਮਿਲੀ ਪੈਰੋਲ, ਲਾਹੌਰ ਪਹੁੰਚੇ

ਪਾਕਿਤਸਾਨ ਦੀ ਰਾਵਲਪਿੰਡੀ ਚ ਬਣੀ ਅਦਿਆਲਾ ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰਿਅਮ ਅਤੇ ਜੁਆਈ ਰਿਟਾ. ਕੈਪਟਨ ਮੁਹੰਮਦ ਸਫਦਰ ਨੂੰ ਬੇਗਮ ਕੁਲਸੁਮ ਨਵਾਜ਼ ਦੇ ਅੰਤਮ ਸਸਕਾਰ ਚ ਸ਼ਾਮਲ ਹੋਣ ਲਈ 12 ਘੰਟੇ ਦੀ ਪੈਰੋਲ ਮਿਲਣ ਮਗਰੋਂ ਤਿੰਨੇ ਹੀ ਬੁੱਧਵਾਰ ਤੜਕੇ ਲਾਹੌਰ ਪਹੁੰਚੇ ਗਏ।

 

 

ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਦਾ 68 ਸਾਲ ਦੀ ਉਮਰ ਚ ਮੰਗਲਵਾਰ ਨੂੰ ਲੰਡਨ ਚ ਦੇਹਾਂਤ ਹੋ ਗਿਆ ਸੀ। ਉਹ ਕੈਂਸਰ ਨਾਲ ਪੀੜਤ ਸਨ। ਉਨ੍ਹਾਂ ਦਾ ਦੇਹ ਪਾਕਿਤਸਾਨ ਲਿਆਇਆ ਜਾਵੇਗਾ ਅਤੇ ਸ਼ਰੀਫ ਪਰਿਵਾਰ ਦੇ ਘਰ ਜਾਟੀ ਉਮਰਾ ਚ ਦਫਨਾਇਆ ਜਾਵੇਗਾ।

 

ਪਾਕਿਸਤਾਨ ਦੀ ਲਹਿੰਦਾ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲਾ ਦੁਆਰਾ ਉਨ੍ਹਾਂ ਨੂੰ 12 ਘੰਟਿਆਂ ਦੀ ਪੈਰੋਲ ਤੇ ਰਿਹਾਅ ਕਰਨ ਦੀ ਮਨਜ਼ੂਰੀ ਮਿਲਣ ਮਗਰੋਂ ਸ਼ਰੀਫ ਅਤੇ ਦੋ ਹੋਰਨਾਂ ਲੋਕਾਂ ਨੂੰ ਬੁੱਧਵਾਰ ਤੜਕੇ ਰਾਵਲਪਿੰਡੀ ਦੇ ਨੂਰ ਖਾਨ ਹਵਾਈ ਅੱਡੇ ਤੋਂ ਇੱਕ ਖਾਸ ਜਹਾਜ਼ ਦੁਆਰਾ ਜਾਟੀ ਉਮਰਾ ਲਿਜਾਇਆ ਜਾਵੇਗਾ। ਇਹ ਤਿੰਨੇ ਬੁੱਧਵਾਰ ਤੜਕੇ 3:15 ਤੇ ਲਾਹੌਰ ਪਹੁੰਚੇ।

 

 

 

ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਬੁਲਾਰਨ ਮਰਿਅਮ ਔਰੰਗਜੇਬ ਨੇ ਦੱਸਿਆ ਕਿ ਸਾਡੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਵਿਚ ਬੇਗਮ ਕੁਲਸੁਮ ਦੇ ਅੰਤਮ ਸਸਕਾਰ ਲਈ ਨਵਾਜ਼ ਸਰੀਫ, ਧੀ ਮਰਿਅਮ ਅਤੇ ਜੁਆਈ ਨੂੰ 5 ਦਿਨਾਂ ਦੀ ਪੈਰੋਲ ਤੇ ਰਿਹਾਅ ਕਰਨ ਦੀ ਅਪੀਲ ਕੀਤੀ ਗਈ ਸੀ ਜਦਕਿ ਸਾਨੂੰ 12 ਘੰਟਿਆਂ ਦੀ ਰਿਹਾਈ ਮਨਜ਼ੂਰ ਕੀਤੀ। ਔਰੰਗਜੇਬ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਅੰਤਮ ਸਸਕਾਰ ਚ ਲੱਗਣ ਵਾਲੇ ਵਾਧੂ ਸਮੇਂ ਲਈ ਪੈਰੋਲ ਦੀ ਮਿਆਦ ਵਧਾ ਦੇਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੁਲਸੁਮ ਦੀ ਦੇਹ ਲਿਆਉਣ ਲਈ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਬੁੱਧਵਾਰ ਨੂੰ ਲੰਡਨ ਜਾਣਗੇ।

 

ਜਿ਼ਕਰਯੋਗ ਹੈ ਕਿ ਨਵਾਜ਼ ਸ਼ਰੀਫ ਅਤੇ ਕੁਲਸੁਮ ਦੇ ਦੋਨਾਂ ਪੁੱਤਰ ਸ਼ਾਇਦ ਹੀ ਪੁੱਜਣ ਕਿਉਂਕਿ ਜਵਾਬਦੇਹੀ ਅਦਾਲਤ ਨੇ ਵਿਦੇਸ਼ੀ ਜਾਇਦਾਦ ਨਾਲ ਜੁੜੇ ਇੱਕ ਮਾਮਲੇ ਚ ਉਨ੍ਹਾਂ ਨੂੰ ਭਗੌੜਾ ਐਲਾਨਿਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif arrived Lahore at Parole for cremation of his wife