ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਇਦਾਦ ਛੁਪਾਉਣ, ਝੂਠੀ ਗਵਾਹੀ ਦੇਣ ਲਈ ਅਦਾਲਤ ਨੇ ਨਵਾਜ਼ ਸਰੀਫ਼ ਨੂੰ ਡਿਸਕੁਆਲੀਫਾਇਡ ਠਹਿਰਾਇਆ 

ਜਾਇਦਾਦ ਛੁਪਾਉਣ, ਝੂਠੀ ਗਵਾਹੀ ਦੇਣ ਲਈ ਅਦਾਲਤ ਨੇ ਨਵਾਜ਼ ਸਰੀਫ਼ ਨੂੰ ਡਿਸਕੁਆਲੀਫਾਇਡ ਠਹਿਰਾਇਆ 

 

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਾਇਦਾਦ ਨਾ ਐਲਾਣਨ ਅਤੇ ਚੋਣ ਲੜਨ ਵੇਲੇ ਗ਼ਲਤ ਹਲਫਨਾਮਾ ਦੇਣ ਲਈ ਅਯੋਗ (ਡਿਸਕੁਆਲੀਫਾਇਡ) ਕਰਾਰ ਦਿੱਤਾ ਗਿਆ ਹੈ ਜੋ ਕਿ ਗੰਭੀਰ ਮੁੱਦੇ ਹਨ। 

 

ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਖ਼ਬਰਾਂ ਵਿੱਚ ਦਿੱਤੀ ਗਈ। ਵਰਲਡ ਨਿਊਜ਼ ਟੀਵੀ ਨੇ ਖ਼ਬਰ ਦਿੱਤੀ ਕਿ ਸੁਪਰੀਮ ਕੋਰਟ ਅਨੁਸਾਰ, 69 ਸਾਲਾ ਸ਼ਰੀਫ ਨੇ 2013 ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਕੈਪੀਟਲ ਐਫਜੈੱਡਈ ਵਿੱਚ ਜਾਇਦਾਦ ਨੂੰ ਲੁਕਾਇਆ ਸੀ।

 

ਇਸ ਵਿੱਚ ਕਿਹਾ ਗਿਆ ਹੈ ਕਿ ਜਾਇਦਾਦ ਦਾ ਐਲਾਨ ਨਾ ਕਰਨਾ ਦੇਸ਼ ਲਈ ਚੰਗਾ ਨਹੀਂ ਹੈ ਅਤੇ ਇਸ ਨੂੰ ਰੋਕਣ ਲਈ ਕਾਰਵਾਈ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। 

 

ਅਦਾਲਤ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 62-1F ਦੇ ਅਨੁਸਾਰ, ਲੋਕ ਨੁਮਾਇੰਦੇ ਇਮਾਨਦਾਰ ਨਹੀਂ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਉਮੀਦਵਾਰਾਂ ਦੁਆਰਾ ਦਿੱਤੇ ਗ਼ਲਤ ਹਲਫਨਾਮੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz sharif disqualified for concealing property and giving false evidence says Pak Supreme Court