ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਮਾਰੀਆਂ ਨਾਲ ਘਿਰੇ ਨਵਾਜ਼ ਸ਼ਰੀਫ ਲੜ ਰਹੇ ਜ਼ਿੰਦਗੀ ਤੇ ਮੌਤ ਦੀ ਜੰਗ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਲੇਟਲੈਟ ਗਿਣਤੀ ਚ ਭਾਰੀ ਗਿਰਾਵਟ ਤੋਂ ਬਾਅਦ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਹ ਗੱਲ ਉਨ੍ਹਾਂ ਦੇ ਨਿਜੀ ਡਾਕਟਰ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿੱਚ ਕਹੀ ਗਈ ਹੈ। 69 ਸਾਲਾ ਨਵਾਜ਼ ਸ਼ਰੀਫ ਨੂੰ ਕੁਝ ਦਿਨ ਪਹਿਲਾਂ ਹੀ ਤਕਲੀਫ਼ ਤੋਂ ਬਾਅਦ ਸੋਮਵਾਰ ਨੂੰ ਜੇਲ੍ਹ ਤੋਂ ਹਸਪਤਾਲ ਲਿਜਾਇਆ ਗਿਆ ਸੀ।

 

ਸ਼ਰੀਫ ਦੇ ਨਿਜੀ ਡਾਕਟਰ ਅਦਨਾਨ ਅਹਿਮਦ ਨੇ ਵੱਖ-ਵੱਖ ਟਵੀਟਾਂ ਵਿੱਚ ਕਿਹਾ, "ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਗੰਭੀਰ ਤੌਰ ਤੇ ਬਿਮਾਰ ਹਨ। ਉਹ ਆਪਣੀ ਸਿਹਤ ਅਤੇ ਜ਼ਿੰਦਗੀ ਲਈ ਲੜ ਰਹੇ ਹਨ ਤੇ ਐਨਐਸਟੀਮੀ (ਦਿਲ ਦਾ ਦੌਰਾ) ਅਤੇ ਗੁਰਦੇ ਦੀ ਅਸਫਲਤਾ ਨੇ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੇ ਵੀ ਮੁਸ਼ਕਲਾਂ ਪੈਦਾ ਕੀਤੀਆਂ ਹੋਈਆਂ ਹਨ।

 

ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਸ਼ਰੀਫ ਨੂੰ ਇਲਾਜ ਦੌਰਾਨ ਸ਼ਨੀਵਾਰ ਨੂੰ ਐਨਜਾਈਨਾ ਦਾ ਦੌਰਾ ਪਿਆ। ਐਨਜਾਈਨਾ ਛਾਤੀ ਵਿਚ ਦਰਦ ਦੀ ਇਕ ਕਿਸਮ ਹੈ ਜੋ ਦਿਲ ਚ ਖੂਨ ਦੇ ਪ੍ਰਵਾਹ ਘਟਣ ਕਾਰਨ ਹੁੰਦੀ ਹੈ। ਐਤਵਾਰ ਨੂੰ ਇਕ ਨਵੀਂ ਜਾਂਚ ਰਿਪੋਰਟ ਚ ਕਿਹਾ ਗਿਆ ਹੈ ਕਿ ਸ਼ਰੀਫ ਦੇ ਪਲੇਟਲੈਟ ਗਿਣਤੀ ਇਕ ਹੀ ਦਿਨ ਚ 45 ਹਜ਼ਾਰ ਤੋਂ ਘਟ ਕੇ 25 ਹਜ਼ਾਰ ਰਹਿ ਗਏ ਹਨ।

 

ਹਸਪਤਾਲ ਦੇ ਸੂਤਰਾਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ 7 ਕਿਲੋਗ੍ਰਾਮ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਭਾਰ 107 ਕਿਲੋ ਸੀ ਜੋ ਘੱਟ ਕੇ 100 ਕਿੱਲੋਗ੍ਰਾਮ ਹੋ ਗਿਆ ਹੈ।

 

ਦੱਸ ਦੇਈਏ ਕਿ ਮੰਗਲਵਾਰ ਨੂੰ ਅਦਾਲਤ ਨੇ ਬੀਮਾਰ ਨਵਾਜ਼ ਸ਼ਰੀਫ ਨੂੰ 8 ਹਫਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif is fighting for life after a drastic drop in his platelet count says doctor