ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਲੇਟਪਰੂਫ ਸਰਕਾਰੀ ਵਾਹਨਾਂ ਦੀ ਖ਼ਰੀਦ ਮਾਮਲੇ 'ਚ ਨਵਾਜ ਸ਼ਰੀਫ਼ ਤੋਂ ਜੇਲ੍ਹ 'ਚ ਹੋਈ ਪੁੱਛਗਿੱਛ

ਜਰਮਨੀ ਤੋਂ 30 ਤੋਂ ਜ਼ਿਆਦਾ ਬੁਲੇਟਪਰੂਫ ਸਰਕਾਰੀ ਵਾਹਨਾਂ ਦੀ ਨਾਜਾਇਜ਼ ਖ਼ਰੀਦ ਅਤੇ ਵਰਤੋਂ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੋਂ ਕੋਟ ਲਖਪਤ ਜੇਲ੍ਹ ਵਿੱਚ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਹੋਈ।

 

ਪਾਕਿ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੇ ਇੱਕ ਦਲ ਨੇ ਸਾਬਕਾ ਪ੍ਰਧਾਨ ਮੰਤਰੀ ਤੋਂ ਪੁੱਛਗਿੱਛ ਕੀਤੀ। ਨੈਸ਼ਨਲ ਅਕਾਊਂਟਬਿਲਿਟੀ ਬਿਊਰੋ (ਐਨਏਬੀ) ਦਾ ਚਾਰ ਮੈਂਬਰੀ ਦਲ ਕੋਟ ਲਖਪਤ ਜੇਲ੍ਹ ਪੁੱਜਾ ਜਿਥੇ 69 ਸਾਲ ਦੇ ਸ਼ਰੀਫ਼ ਅਲ ਅਜੀਜੀਆ ਸਟੀਲ ਮਿਲਜ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੱਤ ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।

 

ਇਕ ਸੂਤਰ ਨੇ ਡਾਨ ਅਖ਼ਬਾਰ ਨੂੰ ਦੱਸਿਆ ਕਿ ਸ਼ਰੀਫ਼ ਨੇ ਪ੍ਰਸ਼ਨਾਵਲੀ ਦੇਣ 'ਤੇ ਜ਼ੋਰ ਦਿੱਤਾ ਜਿਸ ਦਾ  ਜਵਾਬ ਉਹ ਆਪਣੇ ਵਕੀਲ ਦੀ ਮਦਦ ਨਾਲ ਦਿੰਦੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਜੇਲ੍ਹ ਵਿਚ ਐਨਏਬੀ ਦੀ ਟੀਮ ਨੇ ਪੁੱਛ-ਗਿੱਛ ਦੀ ਪੁਸ਼ਟੀ ਕੀਤੀ ਹੈ। 

 

ਇਸ ਤੋਂ ਪਹਿਲਾਂ ਮਰੀਅਮ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਸੁਨੇਹੇ ਵਿਚ ਪੁੱਛਗਿੱਛ ਨੂੰ ਰੱਦ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉੱਤੇ ਨਿਸ਼ਾਨਾ ਲਾਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif quizzed in jail by anti graft body over illegal purchase of over 30 bulletproof vehicles