ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਸ਼ਰੀਫ਼ ਦੀ ਹਾਲਤ ਹਾਲੇ ਵੀ ਗੰਭੀਰ

ਨਵਾਜ਼ ਸ਼ਰੀਫ਼ ਦੀ ਹਾਲਤ ਹਾਲੇ ਵੀ ਗੰਭੀਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ਼ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਲਾਹੌਰ ਸਥਿਤ ਸਰਵਿਸੇਜ਼ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਖ਼ਰਾਬ ਹਾਲਤ ਕਾਰਨ ਹੀ ਹਾਲੇ ਛੁੱਟੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸ੍ਰੀ ਸ਼ਰੀਫ਼ ਇੱਕ ਹਫ਼ਤਾ ਪਹਿਲਾਂ ਹਸਪਤਾਲ ’ਚ ਦਾਖ਼ਲ ਹੋਏ ਸਨ।

 

 

ਹਸਪਤਾਲ ’ਚ ਇੱਕ ਵਿਸ਼ੇਸ਼ ਮੈਡੀਕਲ ਟੀਮ ਸ੍ਰੀ ਨਵਾਜ਼ ਸ਼ਰੀਫ਼ ਦਾ ਇਲਾਜ ਕਰ ਰਹੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ–ਐੱਨ (PML-N) ਦੇ 69 ਸਾਲਾ ਮੁਖੀ ਨਵਾਜ਼ ਸ਼ਰੀਫ਼ ਦੇ ਪਲੇਟਲੈੱਟਸ ਦੀ ਗਿਣਤੀ ਪਹਿਲਾਂ 45,000 ਤੋਂ ਘਟ ਕੇ 6,000 ਰਹਿ ਗਈ ਸੀ। ਤਦ ਹੀ ਉਨ੍ਹਾਂ ਨੂੰ ਹਪਸਤਾਲ ਦਾਖ਼ਲ ਕਰਵਾਇਆ ਗਿਆ ਸੀ। ਹੁਣ ਭਾਵੇਂ ਉਨ੍ਹਾਂ ਦੇ ਪਲੇਟਲੈਟਸ ਦੀ ਗਿਣਤੀ 25,000 ਹੋ ਚੁੱਕੀ ਹੈ ਪਰ ਵੁਨ੍ਹਾਂ ਦੀ ਹਾਲਤ ਹਾਲੇ ਵੀ ਲਗਾਤਾਰ ਗੰਭੀਰ ਬਣੀ ਹੋਈ ਹੈ।

 

 

ਡਾਕਟਰਾਂ ਦਾ ਕਹਿਣਾ ਹੈ ਕਿ ਸ੍ਰੀ ਸ਼ਰੀਫ਼ ਨੂੰ ਹਾਲੇ ਨਿਗਰਾਨੀ ’ਚ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਬੀਮਾਰ ਸ੍ਰੀ ਸ਼ਰੀਫ਼ ਨੂੰ ਹਾਲੇ ਕਈ ਤਰ੍ਹਾਂ ਦੇ ਖ਼ਤਰੇ ਹਨ; ਇਸੇ ਲਈ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਜਾ ਸਕਦੀ। ਡਾਕਟਰਾਂ ਨੇ ਉਨ੍ਹਾਂ ਦੇ ਦਿਲ ਦੇ ਦੌਰੇ ਦੀਆਂ ਦਵਾਈਆਂ ਹਾਲ ਦੀ ਘੜੀ ਬੰਦ ਕਰ ਦਿੱਤੀਆਂ ਹਨ।

 

 

ਦਰਅਸਲ, ਡਾਕਟਰਾਂ ਨੂੰ ਉਨ੍ਹਾਂ ਦੇ ਪਲੇਟਲੈਟਸ ਦੀ ਗਿਣਤੀ ਵਧਣ ਦੀ ਵਧੇਰੇ ਚਿੰਤਾ ਹੈ; ਇਸੇ ਲਈ ਹੁਣ ਉਨ੍ਹਾਂ ਨੇ ਸ੍ਰੀ ਸ਼ਰੀਫ਼ ਦਾ ਫ਼ੁਲ ਬਾਡੀ ਸਕੈਨ ਕਰਨ ਦਾ ਫ਼ੈਸਲਾ ਕੀਤਾ ਹੈ; ਜਿਸ ਤੋਂ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਦੇ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੈ।

 

 

ਇਸ ਦੌਰਾਨ ਸ੍ਰੀ ਸ਼ਰੀਫ਼ ਦੀ ਮਾਂ ਸ਼ਮੀਮ ਅਖ਼ਤਰ ਨੇ ਆਪਣੇ ਪੁੱਤਰ ਨਾਲ ਹਸਪਤਾਲ ’ਚ ਜਾ ਕੇ ਮੁਲਾਕਾਤ ਕੀਤੀ। ਸ੍ਰੀ ਸ਼ਰੀਫ਼ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਸਿਹਤ ਕਾਰਨਾਂ ਕਰ ਕੇ ਜ਼ਮਾਨਤ ਮਨਜ਼ੂਰ ਕੀਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif s condition still serious