ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕੇਸ `ਚ 7 ਵਰ੍ਹੇ ਕੈਦ ਦੀ ਸਜ਼ਾ

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕੇਸ `ਚ 7 ਵਰ੍ਹੇ ਕੈਦ ਦੀ ਸਜ਼ਾ

ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ-ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਰਿਸ਼ਵਤਖਰੀ ਦੇ ਮਾਮਲੇ `ਚ ਸੱਤ ਵਰ੍ਹੇ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਪਰ ਇਸ ਦੇ ਨਾਲ ਹੀ ਬਹੁ-ਚਰਚਿਤ ਪਨਾਮਾ ਪੇਪਰਜ਼ ਘੁਟਾਲੇ `ਚ ਫ਼ਲੈਗਸਿ਼ਪ ਇਨਵੈਸਟਮੈਂਟ ਭ੍ਰਿਸ਼ਟਾਚਾਰ ਮਾਮਲੇ `ਚੋਂ ਬਰੀ ਵੀ ਕਰ ਦਿੱਤਾ ਹੈ।


ਜਵਾਬਦੇਹੀ ਅਦਾਲਤ-2 ਦੇ ਜੱਜ ਮੁਹੰਮਦ ਅਰਸ਼ਦ ਮਲਿਕ ਨੇ ਸ਼ਰੀਫ਼ ਪਰਿਵਾਰ ਵਿਰੁੱਧ ਰਿਸ਼ਵਤਖੋਰੀ ਨਾਲ ਸਬੰਧਤ ਬਾਕੀ ਦੇ ਦੋ ਕੇਸਾਂ ਦਾ ਫ਼ੈਸਲਾ ਸੁਣਾਇਆ। ਪਿਛਲੇ ਹਫ਼ਤੇ ਇਸ ਮਾਮਲੇ `ਚ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ।


ਜਸਟਿਸ ਮਲਿਕ ਨੇ ਕਿਹਾ ਕਿ ਅਲ-ਅਜ਼ੀਜ਼ੀਆ ਮਾਮਲੇ `ਚ 68 ਸਾਲਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖਿ਼ਲਾਫ਼ ਠੋਸ ਸਬੂਤ ਮੌਜੂਦ ਹਨ। ਅੱਜ ਜਦੋਂ ਫ਼ੈਸਲਾ ਸੁਣਾਇਆ ਗਿਆ, ਤਦ ਨਵਾਜ਼ ਸ਼ਰੀਫ਼ ਅਦਾਲਤ `ਚ ਹੀ ਮੌਜੂਦ ਸਨ।


ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਖਿ਼ਲਾਫ਼ ਬਕਾਇਆ ਅਦਾਲਤੀ ਮਾਮਲਿਆਂ `ਚ ਅੱਜ ਸੋਮਵਾਰ ਤੱਕ ਫ਼ੈਸਲਾ ਸੁਣਾਉਣ ਦੇ ਹੁਕਮ ਦਿੱਤੇ ਹੋਏ ਸਨ।


ਜੁਲਾਈ 2017 ਦੌਰਾਨ ਪਨਾਮਾ ਪੇਪਰਜ਼ ਮਾਮਲੇ ਕਾਰਨ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਸੀ।


ਇਸੇ ਵਰ੍ਹੇ ਜੁਲਾਈ `ਚ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਤੇ ਉਨ੍ਹਾਂ ਦੇ ਜਵਾਈ ਕੈਪਟਨ ਮੁਹੰਮਦ ਸਫ਼ਦਰ ਨੂੰ ਅਦਾਲਤ ਨੇ 11 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਸੀ। ਉਹ ਮਾਮਲਾ ਲੰਦਨ `ਚ ਚਾਰ ਸ਼ਾਹੀ ਫ਼ਲੈਟ ਖ਼ਰੀਦਣ ਨਾਲ ਸਬੰਧਤ ਸੀ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਸਤੰਬਰ ਮਹੀਨੇ ਇਨ੍ਹਾਂ ਤਿੰਨਾਂ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif sentenced 7 yrs in Jail