ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਸ਼ਰੀਫ਼ ਤੇ ਮਰੀਅਮ ਨੂੰ ਆਬੂ ਧਾਬੀ `ਚ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਂਦਾ ਜਾਵੇਗਾ

ਨਵਾਜ਼ ਸ਼ਰੀਫ਼ ਤੇ ਮਰੀਅਮ ਨੂੰ ਆਬੂ ਧਾਬੀ `ਚ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਂਦਾ ਜਾਵੇਗਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) `ਚ ਅਬੂ ਧਾਬੀ ਦੇ ਹਵਾਈ ਅੱਡੇ `ਤੇ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਬਾਅਦ `ਚ ਉਨ੍ਹਾਂ ਨੂੰ ਪਾਕਿਸਤਾਨ ਲਿਜਾਂਦਾ ਜਾਵੇਗਾ।


ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਇੱਕ ਵਿਸ਼ੇਸ਼ ਟੀਮ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਵੇਗੀ। ਇਸੇ ਲਈ ਇਸਲਾਮਾਬਾਦ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਪਹਿਲਾਂ ਲਾਹੌਰ ਹਵਾਈ ਅੱਡੇ `ਤੇ ਜਾਣ ਦੇ ਹੁਕਮ ਦੇ ਦਿੱਤੇ ਗਏ ਹਨ। ਦੋਵਾਂ ਨੂੰ ਇੱਕ ਦਿਨ ਲਈ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਰੱਖਿਆ ਜਾਵੇਗਾ ਤੇ ਫਿਰ ਉਨ੍ਹਾਂ ਨੂੰ ਅਟਕ ਦੇ ਕਿਲੇ ਵਿੱਚ ਬਣੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।


ਇਸ ਤੋਂ ਪਹਿਲਾਂ ਦੋਵਾਂ ਨੇ ਬੇਗਮ ਕੁਲਸੂਮ (ਨਵਾਜ਼ ਸ਼ਰੀਫ਼ ਦੀ ਪਤਨੀ) ਨੂੰ ਜਜ਼ਬਾਤੀ ਵਿਦਾਈ ਦਿੱਤੀ। ਉਨ੍ਹਾਂ ਦਾ ਲੰਡਨ `ਚ ਕੈਂਸਰ ਰੋਗ ਦਾ ਇਲਾਜ ਚੱਲ ਰਿਹਾ ਹੈ। ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਵੀ ਇਸ ਵੇਲੇ ਬੇਗਮ ਕੁਲਸੂਮ ਦੀ ਦੇਖਭਾਲ ਦੀ ਜਿ਼ੰਮੇਵਾਰੀ ਸੰਭਾਲ ਰਹੇ ਹਨ। 


ਮਰੀਅਮ ਨੇ ਆਪਣੇ ਬੱਚਿਆਂ ਦੀ ਤਸਵੀਰ ਟਵੀਟ ਕਰਦਿਆਂ ਲਿਖਿਆ,‘‘ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਜ਼ੁਲਮ ਦਾ ਟਾਕਰਾ ਬਹਾਦਰੀ ਨਾਲ ਕਰਨ। ਪਰ ਬੱਚੇ ਤਾਂ ਬੱਚੇ ਹੀ ਹੁੰਦੇ ਹਨ। ਅਲਵਿਦਾ ਆਖਣਾ ਔਖਾ ਹੁੰਦਾ ਹੈ ਭਾਵੇਂ ਉਹ ਕਿੰਨੇ ਵੀ ਵੱਡੇ ਕਿਉਂ ਨਾ ਹੋ ਗਏ ਹੋਣ।``

 


ਇੱਥੇ ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ਼ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਏਵਨਫ਼ੀਲਡ ਰੈਫ਼ਰੈਂਸ ਮਾਮਲੇ `ਚ ਉਨ੍ਹਾਂ ਨੂੰ 80 ਲੱਖ ਪੌਂਡ ਜੁਰਮਾਨੇ ਦੀ ਸਜ਼ਾ ਵੀ ਹੋ ਚੁੱਕੀ ਹੈ। ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਇੱਕ ਅਦਾਲਤ ਮਰੀਅਮ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਤੇ ਉਨ੍ਹਾਂ ਨੂੰ 20 ਲੱਖ ਪੌਂਡ ਜੁਰਮਾਨਾ ਵੱਖਰਾ ਹੋਇਆ ਹੈ।


ਨਵਾਜ਼ ਸ਼ਰੀਫ਼ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ - ਐੱਨ` ਨੇ ਕਿਹਾ ਹੈ ਕਿ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਪਾਰਟੀ ਸਮਰਥਕ ਹਵਾਈ ਅੱਡੇ ਤੱਕ ਮਾਰਚ ਕਰਨਗੇ, ਜਿੱਥੇ ਨਵਾਜ਼ ਸ਼ਰੀਫ਼ ਨੂੰ ਲੈ ਕੇ ਵਿਸ਼ੇਸ਼ ਟੀਮ ਪੁੱਜੇਗੀ। ਚੇਤੇ ਰਹੇ ਕਿ ਸਰਕਾਰ ਨੇ ਪਹਿਲਾਂ ਹੀ ਜਨਤਕ ਰੈਲੀਆਂ ਕਰਨ `ਤੇ ਪਾਬੰਦੀ ਲਾਈ ਹੋਈ ਹੈ।


ਨਵਾਜ਼ ਸ਼ਰੀਫ਼ ਪਹਿਲਾਂ ਇਹ ਦੋਸ਼ ਲਾ ਚੁੱਕੇ ਹਨ ਕਿ ਫ਼ੌਜ ਉਨ੍ਹਾਂ ਨੂੰ ਜਾਣਬੁੱਝ ਕੇ ਆਉਂਦੀ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਨੂੰਨੀ ਪੇਚੀਦਗੀਆਂ ਵਿੱਚ ਫਸਾ ਰਹੀ ਹੈ।


ਪਾਕਿਸਤਾਨ `ਚ ਅੱਜ-ਕੱਲ੍ਹ ਅਜਿਹੀਆਂ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ ਕਿ ਫ਼ੌਜ ਜਾਣਬੁੱਝ ਕੇ ਦੇਸ਼ ਵਿੱਚ ਸਾਬਕਾ ਕ੍ਰਿਕੇਟਰ ਇਮਰਾਨ ਖ਼ਾਨ ਦੇ ਹੱਕ ਵਿੱਚ ਮਾਹੌਲ ਤਿਆਰ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif to be arrested at Abu Dhabi