ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਦੇਹਾਂਤ

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਦੇਹਾਂਤ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਰੋਗ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਦੇਹਾਂਤ ਅੱਜ ਮੰਗਲਵਾਰ ਨੂੰ ਹੋਇਆ। ਉਹ ਆਪਣੇ ਪਿੱਛੇ ਆਪਣੇ ਪਤੀ ਨਵਾਜ਼ ਸ਼ਰੀਫ਼ ਤੋਂ ਇਲਾਵਾ ਦੋ ਪੁੱਤਰ ਹਸਨ, ਹੁਸੈਨ ਤੇ ਦੋ ਧੀਆਂ ਮਰੀਅਮ ਤੇ ਅਸਮਾ ਛੱਡ ਗਏ ਹਨ। ਨਵਾਜ਼ ਸ਼ਰੀਫ਼ ਇਸ ਵੇਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ `ਚ ਫਸਣ ਤੋਂ ਬਾਅਦ ਪਾਕਿਸਤਾਨ ਦੀ ਜੇਲ੍ਹ `ਚ ਹਨ।


ਸੋਮਵਾਰ ਨੂੰ ਜਦੋਂ ਕੁਲਸੂਮ ਨਵਾਜ਼ ਦੀ ਤਬੀਅਤ ਸੋਮਵਾਰ ਨੂੰ ਖ਼ਰਾਬ ਹੋਣ ਲੱਗੀ ਸੀ, ਤਦ ਉਨ੍ਹਾਂ ਨੂੰ ਬਨਾਵਟੀ ਸਾਹ ਦੇਣ ਵਾਲੀਆਂ ਮਸ਼ੀਨਾਂ `ਤੇ ਰੱਖਣਾ ਪਿਆ ਸੀ।


ਜਿਓ ਨਿਊਜ਼ ਨੇ ਇਹ ਖ਼ਬਰ ਨਸ਼ਰ ਕੀਤੀ ਹੈ। ਪਿਛਲੇ ਵਰ੍ਹੇ ਅਗਸਤ `ਚ ਕੁਲਸੂਮ ਨੂੰ ਲਿੰਫ਼ੋਮਾ ਹੋਣ ਦਾ ਪਤਾ ਲੱਗਾ ਸੀ। ਸੁਪਰੀਮ ਕੋਰਟ ਨੇ ਪਿਛਲੇ ਵਰ੍ਹੇ ਜਦੋਂ ਨਵਾਜ਼ ਸ਼ਰੀਫ਼ ਨੂੰ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਸੀ, ਤਦ ਉਹ ਲਾਹੌਰ ਦੇ 120 ਨੰਬਰ ਸੰਸਦੀ ਹਲਕੇ ਤੋਂ ਖੜ੍ਹੇ ਹੋਏ ਸਨ ਤੇ ਜਿੱਤ ਵੀ ਗਏ ਸਨ। ਪਰ ਜਦੋਂ ਉਨ੍ਹਾਂ ਦੀ ਤਬੀਅਤ ਵਿਗੜਨ ਲੱਗੀ ਸੀ, ਤਦ ਉਨ੍ਹਾਂ ਨੂੰ ਦੋਬਾਰਾ ਲੰਦਨ ਦੇ ਹਸਪਤਾਲ ਜਾ ਕੇ ਦਾਖ਼ਲ ਹੋਣਾ ਪਿਆ ਸੀ।


ਸ੍ਰੀਮਤੀ ਕੁਲਸੂਮ ਨਵਾਜ਼ ਫਿਰ ਵਾਪਸ ਨਹੀਂ ਆ ਸਕੇ ਤੇ ਉਹ ਰਾਸ਼ਟਰੀ ਅਸੈਂਬਲੀ ਦੇ ਮੈਂਬਰ ਵਜੋਂ ਹਲਫ਼ ਵੀ ਨਹੀਂ ਲੈ ਸਕੇ।

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਦੇਹਾਂਤ


1950 `ਚ ਲਾਹੌਰ ਵਿਖੇ ਜਨਮੇ ਕੁਲਸੂਮ ਕਸ਼ਮੀਰੀ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਲਾਹੌਰ ਦੇ ਫ਼ੋਰਮੈਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ 1970 `ਚ ਉਰਦੂ ਦੀ ਐੱਮਏ ਕੀਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawaz Sharif wife Kulsoom dies