ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਟੋ ਵਰਤਣ ਬਾਅਦ ਮਸੂਦ ਅਜਹਰ ਮਾਮਲੇ ਉਤੇ ਚੀਨ ਨੇ ਦਿੱਤਾ ਬਿਆਨ

ਵੀਟੋ ਪਾਵਰ ਵਰਤਣ ਬਾਅਦ ਮਸੂਦ ਅਜਹਰ ਮਾਮਲੇ ਉਤੇ ਚੀਨ ਨੇ ਦਿੱਤਾ ਬਿਆਨ

ਜੈਸ਼ ਏ ਮੁਹੰਮਦ ਪ੍ਰਮੁੱਖ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦ ਐਲਾਨਣ ਤੋਂ ਰੋਕਣ ਲਈ ਚੀਨ ਨੇ ਚੌਥੀਂ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ।  ਇਸ ਮਾਮਲੇ ਵਿਚ ਚੀਨ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਮਾਮਲੇ ਨੂੰ ਹੋਲਡ ਉਤੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਥੋੜ੍ਹਾ ਹੋਰ ‘ਸਟੱਡੀ’ ਕਰਨ ਦੀ ਜ਼ਰੂਰਤ ਹੈ।  ਨਾਲ ਹੀ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਬਹਿਤਰ ਸਬੰਧ ਬਣਾਉਣਾ ਚਾਹੁੰਦੇ ਹਨ।

 

ਜ਼ਿਕਰਯੋਗ ਹੈ ਕਿ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਅੱਤਵਾਦੀ ਐਲਾਨ ਕਰਨ ਵਿਚ ਅਮਰੀਕਾ ਦੀ ਚੀਨ ਨੂੰ ਚੇਤਾਵਨੀ ਵੀ ਕੰਮ ਨਹੀਂ ਆਈ। ਚੀਨ ਨੇ ਬੁੱਧਵਾਰ ਦੇਰ ਰਾਤ ਚੌਥੀ ਵਾਰ ਵੀਟੋ ਦੀ ਵਰਤੋਂ ਕਰਕੇ ਮਸੂਦ ਅਜਹਰ ਨੂੰ ਸੁਰੱਖਿਆ ਦਿੱਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਪ੍ਰਤੀਬੰਧ ਕਮੇਟੀ ਦੇ ਸਾਹਮਣੇ ਮਸੂਦ ਨੂੰ ਵਿਸ਼ਵ ਅੱਤਾਵਦੀ ਐਲਾਨ ਕਰਨ ਲਈ ਫਰਾਂਸ, ਬ੍ਰਿਟੇਨ ਅਤੇ ਅਮਰੀਕਾ ਨੇ 27 ਫਰਵਰੀ ਪ੍ਰਸਤਾਵ ਪੇਸ਼ ਕੀਤਾ ਸੀ।

 

ਇਸ ਤੋਂ ਬਾਅਦ ਕਮੇਟੀ ਦੇ ਮੈਂਬਰ ਦੇਸ਼ਾਂ ਨੂੰ ਇੰਤਰਾਜ ਦਰਜ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਸੀ।  ਇਹ ਮਿਆਦ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਦੇਰ ਰਾਤ ਸਾਢੇ 12 ਵਜੇ ਸਮਾਪਤ ਹੋ ਰਹੀ ਸੀ, ਪ੍ਰੰਤੂ ਚੀਨ ਨੇ ਮਿਆਦ ਖਤਮ ਹੋਣ ਤੋਂ ਐਨ ਕੁਝ ਘੰਟੇ ਪਹਿਲਾਂ ਪ੍ਰਸਤਾਵ ਉਤੇ ਤਕਨੀਕੀ ਆਧਾਰ ਉਤੇ ਅੜੀਕਾ ਲਗਾ ਦਿੱਤਾ, ਜਦੋਂ ਕਿ  ਬਾਕੀ ਸਭ ਦੇਸ਼ ਮਸੂਦ ਉਤੇ ਪਾਬੰਦੀ ਲਾਉਣ ਦੇ ਹੱਕ ਵਿਚ ਸਨ।

 

ਇਸ ਮਾਮਲੇ ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ (ਜੇਈਐਮ) ਦੇ ਸਰਗਨਾ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ਉਤੇ ਚੀਨ ਦਾ ਵਿਰੋਧ ਖੇਤਰੀ ਸਥਿਰਤਾ ਉਤੇ ਅਮਰੀਕਾ ਨਾਲ ਇਸਦੇ ਪਾਰਸਪਰਿਕ ਟੀਚੇ ਦੇ ਉਲਟ ਹੈ। ਪੈਲਾਡਿਨੋ ਨੇ ਵਾਸ਼ਿੰਗਟਨ ਵਿਚ ਕਿਹਾ ਕਿ ਮਸੂਦ ਦੇ ਸੰਗਠਨ ਜੈਸ਼ ਏ ਮੁਹੰਮਦ ਨੂੰ ਯੂਐਨ ਪਹਿਲਾਂ ਹੀ ਅੱਤਵਾਦੀ ਸੰਗਠਨ ਐਲਾਨ ਕਰ ਚੁੱਕਿਆ ਹੈ। ਅਜਿਹੇ ਵਿਚ ਚੀਨ ਨੇ ਅਜਹਰ ਨੂੰ ਆਪਣੀ ਸੁਰੱਖਿਆ ਵਿਚ ਰੱਖਿਆ ਹੈ ਅਤੇ ਉਸ ਨੂੰ ਇਕ ਵਿਸ਼ਵ ਅੱਤਵਾਦੀ ਐਲਾਨਣ ਦੇ ਯਤਨ ਦੇ ਵਿਰੋਧ ਵਿਚ ਵੀਟੋ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਖੇਤਰੀ ਸਥਿਰਤਾ ਅਤੇ ਸ਼ਾਂਤੀ ਕਾਇਮ ਕਰਨ ਨੂੰ ਲੈ ਕੇ ਆਪਸੀ ਹਿੱਤ ਸਾਂਝਾ ਕਰਦੇ ਹੈ ਅਤੇ ਅਜਹਰ ਨੂੰ ਨਾਮਜਦ ਕਰਨ ਵਿਚ ਅਸਫਲਤਾ ਇਸ ਟੀਚੇ ਦੇ ਉਲਟ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Need more time to conduct in depth probe China on blocking move to list Masood Azhar as global terrorist