ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ: ਬੱਸ ਡੂੰਘੀ ਖੱਡ ‘ਚ ਡਿੱਗਣ ਕਾਰਨ 8 ਔਰਤਾਂ ਸਣੇ 17 ਲੋਕਾਂ ਦੀ ਮੌਤ

ਨੇਪਾਲ ਦੇ ਦੱਖਣ-ਪੱਛਮੀ ਇਲਾਕੇ ਵਿੱਚ ਬੁੱਧਵਾਰ (27 ਨਵੰਬਰ) ਇੱਕ ਸੜਕ ਹਾਦਸੇ ਵਿੱਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਵਿਅਕਤੀ ਜ਼ਖ਼ਮੀ ਹੋ ਗਏ।

 

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸਾ ਅਘਰਖਾਂਚੀ ਜ਼ਿਲ੍ਹੇ ਵਿੱਚ ਸੰਧੀਖਾਰਕਾ ਨਗਰ ਪਾਲਿਕਾ ਨੇੜੇ  ਨਾਰਾਪਾਣੀ ਇਲਾਕੇ ਵਿੱਚ ਇੱਕ ਯਾਤਰੀ ਬੱਸ ਦੇ 400 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਹੋਇਆ।

 

ਅਘਰਖਾਂਚੀ ਜ਼ਿਲ੍ਹੇ ਦੇ ਮੁੱਖ ਅਫ਼ਸਰ ਬਿਜਯ ਰਾਜ ਪੌਡੇਲ ਨੇ ਦੱਸਿਆ ਕਿ 17 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਮਰੀਜ਼ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਹੈ।

 

ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਹੋਰ ਲੋਕਾਂ ਦੇ ਮਰਨ ਦੀ ਵੀ ਜਾਣਕਾਰੀ ਮਿਲੀ ਹੈ ਪਰ ਮੈਂ ਅਜੇ ਪੁਸ਼ਟੀ ਨਹੀਂ ਕਰ ਸਕਦਾ। ਜ਼ਖ਼ਮੀਆਂ ਨੂੰ ਇਲਾਜ ਲਈ ਬੁਟਵਾਲ ਇਲਾਕੇ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

 

ਸਥਾਨਕ ਪ੍ਰਸ਼ਾਸਨ ਅਨੁਸਾਰ ਹਾਦਸਾ ਸਥਾਨਕ ਸਮੇਂ ਅਨੁਸਾਰ 3 ਵਜ ਕੇ 25 ਮਿੰਟ 'ਤੇ ਯਾਤਰੀ ਬੱਸ ਦੇ 400 ਮੀਟਰ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਹੋਇਆ।

 

ਹਾਲਾਂਕਿ ਉਨ੍ਹਾਂ ਨੇ ਵਾਹਨ ਵਿੱਚ ਸਵਾਰ ਜਵਾਰੀਆਂ ਦੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਹਾਲ ਹੀ ਵਿੱਚ ਸੜਕ ਹਾਦਸਿਆਂ ਵਿੱਚ ਬਹੁਤ ਵਾਧਾ ਦਰਜ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepal 17 people killed in road accident including eight women