ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ 'ਚ 3000 ਪਸ਼ੂਆਂ ਦੀ ਦਿੱਤੀ ਜਾਵੇਗੀ ਬਲੀ

ਭਾਰਤ 'ਚ ਪਸ਼ੂ ਹੱਤਿਆ ਨੂੰ ਲੈ ਕੇ ਸਮਾਜ 'ਚ ਲਗਾਤਾਰ ਸਮੇਂ-ਸਮੇਂ 'ਤੇ ਸਵਾਲ ਕੀਤੇ ਜਾਂਦੇ ਰਹੇ ਹਨ ਅਤੇ ਮੰਗ ਕੀਤੀ ਜਾਂਦੀ ਰਹੀ ਹੈ ਕਿ ਪਸ਼ੂਆਂ ਦੀ ਹੱਤਿਆ 'ਤੇ ਪਾਬੰਦੀ ਲੱਗੇ। ਪਰ ਇਸ ਸੱਭ ਵਿਚਕਾਰ ਪਰੰਪਰਾ ਅਤੇ ਧਰਮ ਦੇ ਨਾਂ 'ਤੇ ਹਰ ਵਰਗ ਅਤੇ ਭਾਈਚਾਰੇ ਦੇ ਲੋਕ ਪਸ਼ੂਆਂ ਦੀ ਬਲੀ ਦਿੰਦੇ ਹਨ।
 

ਅਜਿਹਾ ਹੀ ਮਾਮਲਾ ਗੁਆਂਢੀ ਦੇਸ਼ ਨੇਪਾਲ 'ਚ ਵੀ ਵੇਖਣ ਨੂੰ ਮਿਲਦਾ ਹੈ। ਨੇਪਾਲ ਦਾ ਗੜ੍ਹੀਮਾਈ ਮੰਦਰ 5 ਸਾਲ 'ਚ ਇੱਕ ਵਾਰ ਲੱਗਣ ਵਾਲੇ ਮੇਲੇ ਅਤੇ ਪਸ਼ੂਆਂ ਦੀ ਬਲੀ ਦੇਣ ਨਾਲ ਸਬੰਧਤ ਪੂਜਾ-ਪਾਠ ਲਈ ਤਿਆਰ ਹੁੰਦਾ ਹੈ। ਇਸ ਮੇਲੇ 'ਚ ਦੋ ਦਿਨ ਤਕ ਮੰਦਰ 'ਚ ਸਥਾਪਤ ਬੂਚੜਖਾਨੇ 'ਚ ਮੱਝਾਂ ਸਮੇਤ 3 ਹਜਾਰ ਤੋਂ ਵੱਧ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ।
 

ਜਾਨਵਰਾਂ ਦੀ ਬਲੀ ਵਿਰੁੱਧ ਪਸ਼ੂ ਅਧਿਕਾਰ ਕਾਰਕੁੰਨ ਆਵਾਜ ਚੁੱਕਦੇ ਰਹੇ ਹਨ। ਇਸ ਦੇ ਨਾਲ ਹੀ ਉੱਚ ਅਦਾਲਤ ਨੇ ਵੀ ਇਸ ਸਬੰਧ 'ਚ ਨਿਰਦੇਸ਼ ਜਾਰੀ ਕੀਤੇ ਹਨ ਪਰ ਆਸਥਾ ਦੇ ਅੱਗੇ ਇਨ੍ਹਾਂ ਸਾਰਿਆਂ ਦੀ ਅਣਦੇਖੀ ਕੀਤੀ ਜਾਂਦੀ ਹੈ।

 

ਅਗੱਸਤ 2016 'ਚ ਨੇਪਾਲ ਦੀ ਸੁਪਰੀਮ ਕੋਰਟ ਨੇ ਸਰਾਕਰ ਨੂੰ ਗੜ੍ਹੀਮਾਈ ਮੰਦਰ ਮੇਲੇ 'ਚ ਪਸ਼ੂ ਬਲੀ ਰੋਕਣ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਜਵਾਬ 'ਚ ਮੰਦਰ ਕਮੇਟੀ ਨੇ ਕਿਹਾ ਸੀ ਕਿ ਉਹ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰੇਗੀ ਅਤੇ ਉਨ੍ਹਾਂ ਨੇ ਇਸ ਸਾਲ ਕਬੂਤਰਾਂ ਨੂੰ ਨਾ ਮਾਰਨ ਦਾ ਫੈਸਲਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nepal animal sacrifice begins as 3000 cattle brutally slaughtered