ਅਗਲੀ ਕਹਾਣੀ

ਨੇਪਾਲ ਨੇ ਭਾਰਤੀ ਫਲ਼ਾਂ ਤੇ ਸਬਜ਼ੀਆਂ ’ਤੇ ਲਾਈ ਪਾਬੰਦੀ

ਨੇਪਾਲ ਨੇ ਭਾਰਤੀ ਫਲ਼ਾਂ ਤੇ ਸਬਜ਼ੀਆਂ ’ਤੇ ਲਾਈ ਪਾਬੰਦੀ

ਨੇਪਾਲ ਦਾ ਮੰਨਣਾ ਹੈ ਕਿ ਭਾਰਤੀ ਫਲ ਤੇ ਸਬਜ਼ੀਆਂ ਵਿੱਚ ਕੈਮੀਕਲ ਭਾਵ ਰਸਾਇਣ ਬਹੁਤ ਜ਼ਿਆਦਾ ਹੁੰਦੀਆਂ ਹਨ। ਹੁਣ ਟੈਸਟ ਕਰਵਾਏ ਬਿਨਾ ਨੇਪਾਲ ਕੋਈ ਭਾਰਤ ਦਾ ਕੋਈ ਫਲ਼ ਤੇ ਸਬਜ਼ੀ ਨਹੀਂ ਖ਼ਰੀਦੇਗਾ। ਲੋੜੀਂਦੇ ਟੈਸਟ ਤੋ਼ ਬਾਅਦ ਹੀ ਫਲ ਤੇ ਸਬਜ਼ੀਆਂ ਨੇਪਾਲ ਭੇਜੀਆਂ ਜਾ ਸਕਣਗੀਆਂ। ਉਸ ਤੋਂ ਪਹਿਲਾਂ ਉਨ੍ਹਾਂ ਦਾ ਲਾਜ਼ਮੀ ਲੈਬ ਟੈਸਟ ਹੋਵੇਗਾ।

 

 

ਨੇਪਾਲ ਦੇ ਕਸਟਮ ਅਧਿਕਾਰੀਆਂ ਨੇ ਵੀ ਇਸ ਹੁਕਮ ਦੀ ਪੁਸ਼ਟੀ ਕੀਤੀ। ਨੇਪਾਲ ਸਰਕਾਰ ਦੇ ਇਸ ਨਵੇਂ ਹੁਕਮ ਕਾਰਨ ਭਾਰਤ ਦੇ ਸਬਜ਼ੀ ਤੇ ਫਲ ਵਪਾਰੀਆਂ ਦੀਆਂ ਔਕੜਾਂ ਵਧ ਗਈਆਂ ਹਨ।

 

 

ਭਾਰਤ–ਨੇਪਾਲ ਦੀ ਸੋਨੌਲੀ ਸਰਹੱਦ ਤੋਂ ਰੋਜ਼ਾਨਾ ਛੋਟੇ–ਵੱਡੇ ਸੈਂਕੜੇ ਮਾਲ–ਵਾਹਕ ਵਾਹਨਾਂ ਰਾਹੀਂ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਾਨਪੁਰ, ਬਸਤੀ, ਬਨਾਰਸ, ਗੋਰਖਪੁਰ, ਕੁਸ਼ੀਨਗਰ, ਦੇਵਰੀਆ ਤੇ ਮਹਾਰਾਜਗੰਜ ਆਦਿ ਜ਼ਿਲ੍ਹਿਆਂ ਤੋਂ ਸਬਜ਼ੀਆਂ ਤੇ ਫਲ਼ ਨੇਪਾਲ ਭੇਜੇ ਜਾਂਦੇ ਹਨ।

 

 

ਵਪਾਰੀਆਂ ਨੇ ਕਿਹਾ ਕਿ ਨੇਪਾਲ ਸਰਕਾਰ ਦੇ ਇਸ ਨਿਯਮ ਨਾਲ ਛੋਟੇ ਕਾਰੋਬਾਰੀਆਂ ਸਾਹਮਣੇ ਰੋਜ਼ੀ–ਰੋਟੀ ਦਾ ਸੰਕਟ ਖੜ੍ਹਾ ਹੋ ਜਾਵੇਗਾ। ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਕੈਮੀਕਲ ਜਾਂਚ ਲਈ ਹੁਣ ਕਾਠਮੰਡੂ ਜਾਦਾ ਪਿਆ ਕਰੇਗਾ, ਜਿਸ ਨਾਲ ਵਪਾਰੀਆਂ ਦਾ ਸਮਾਂ ਤੇ ਧਨ ਦੋਵਾਂ ਦਾ ਡਾਢਾ ਨੁਕਸਾਨ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepal bans Indian fruits and vegetables