ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ’ਚ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਵੱਲੋਂ ਗੋਲੀਬਾਰੀ, ਇਕ ਦੀ ਮੌਤ

ਨੇਪਾਲ ’ਚ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਵੱਲੋਂ ਗੋਲੀਬਾਰੀ, ਇਕ ਦੀ ਮੌਤ

ਰੇਤ ਖਨਨ ਲਈ ਬਣਾਏ ਗਏ ਖੱਡੇ ਵਿਚ ਡੁੱਬਕੇ 12 ਸਾਲ ਦੇ ਇਕ ਲੜਕੇ ਦੀ ਮੌਤ ਦੇ ਬਾਅਦ ਰਾਜਮਾਰਗ ਉਤੇ ਜਾਮ ਲਗਾਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਉਤੇ ਪੁਲਿਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਜ਼ਿਲ੍ਹੇ ਸਰਲਾਹੀ ਵਿਚ ਐਤਵਾਰ ਨੂੰ ਨਾਰਾਜ਼ ਭੀੜ ਨੇ ਲੜਕੇ ਦੀ ਮੌਤ ਦੇ ਬਾਅਦ ਰਾਜਮਾਰਗ ਉਤੇ ਜਾਮ ਲਗਾਕੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੁਰੰਤ ਨਦੀ ਕਿਨਾਰੇ ਤੋਂ ਰੇਤ ਖਨਨ ਰੋਕਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਸਥਾਨਕ ਲੋਕਾਂ ਲਈ ਖਤਰਾ ਹੈ।

 

ਉਨ੍ਹਾਂ ਕਿਹਾ ਕਿ ਗੁੱਸੇ ਵਿਚ ਲੋਕ ਪੀੜਤ ਪਰਿਵਾਰ ਲਈ ਮੁਆਵਜੇ ਦੀ ਮੰਗ ਕਰ ਰਹੇ ਸਨ। ਸਥਾਨਕ ਪੁਲਿਸ ਪ੍ਰਮੁੱਖ ਗੋਪਾਲ ਚੰਦ ਭੱਟਾਰਾਈ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਕੀਤੀ ਗਈ ਗੋਲੀਬਾਰੀ ਵਿਚ 26 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ।

 

ਭਟਰਾਈ ਨੇ ਏਐਫਪੀ ਨੂੰ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਪਥਰਾਅ ਵਿਚ ਕਰੀਬ ਦੋ ਦਰਜਨ ਪੁਲਿਸ ਕਰਮੀਆਂ ਦੇ ਜ਼ਖਮੀ ਹੋਣ ਦੇ ਬਾਅਦ ਪੁਲਿਸ ਨੂੰ ਗੋਲੀ ਚਲਾਉਣ ਲਈ ਮਜਬੂਰ ਹੋਣਾ ਪਿਆ। ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਲੜਕਾ ਨਦੀ ਵਿਚ ਨਹਾਉਣ ਗਿਆ ਸੀ ਅਤੇ ਡੁੱਬਣ ਨਾਲ ਉਸਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਉਸ ਦੀ ਲਾਸ਼ ਬਰਾਮਦ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepal Police Firing on Protesters Killed 1