ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਬੱਸ ਹਾਦਸੇ ਵਿੱਚ ਘੱਟੋ ਘੱਟ 14 ਯਾਤਰੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਜ਼ਿਲ੍ਹਾ ਪੁਲਿਸ ਦਫ਼ਤਰ ਸਿੰਧੂਪਾਲਚੌਕ ਦੇ ਬੁਲਾਰੇ ਗਣੇਸ਼ ਖਨਾਲ ਨੇ ਨਿਊਜ਼ ਏਜੰਸੀ ਸਿਨਹੂਆ ਨੂੰ ਦੱਸਿਆ ਕਿ 12 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਨੇ ਹਸਪਤਾਲ ਵਿੱਚ ਦਮ ਤੋੜਿਆ।
ਪੁਲਿਸ ਅਨੁਸਾਰ ਬੱਸ ਸੁਨਕੋਸੀ ਦਿਹਾਤੀ ਨਗਰ ਪਾਲਿਕਾ ਨੇੜੇ ਕੁਝ ਸੌ ਮੀਟਰ ਹੇਠਾਂ ਇੱਕ ਹੋਰ ਸੜਕ ਉੱਤੇ ਪਲਟ ਗਈ। ਮਸ਼ਹੂਰ ਧਾਰਮਿਕ ਅਤੇ ਸੈਰ-ਸਪਾਟਾ ਸਥਾਨ ਦੋਖਲਾ ਦੇ ਕਾਲਿਨ ਚੌਕ ਤੋਂ ਬੱਸ ਕਾਠਮੰਡੂ ਜਾ ਰਹੀ ਸੀ।
ਖਨਾਲ ਨੇ ਕਿਹਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਸ ਵਿੱਚ ਘੱਟੋ ਘੱਟ 32 ਲੋਕ ਸਵਾਰ ਹਨ। ਹਾਦਸੇ ਤੋਂ ਬਾਅਦ ਬੱਸ ਚਾਲਕ ਉਥੋਂ ਫਰਾਰ ਹੋ ਗਿਆ ਜਦਕਿ ਉਸ ਦਾ ਸਹਾਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਪੁਲਿਸ ਨੇ ਕਿਹਾ ਕਿ ਦੁਰਘਟਨਾ ਦੇ ਪਿੱਛੇ ਦੇ ਕਾਰਨ ਦੀ ਜਾਂਚ ਕਰ ਰਹੇ ਹੈ।
ਭੀੜ ਨਾਲ ਭਰੇ ਹੋਏ ਵਾਹਨ, ਖ਼ਰਾਬ ਸੜਕਾਂ, ਜਨਤਕ ਵਾਹਨਾਂ ਦੀ ਬੇਹਾਲ ਸਥਿਤੀ ਦੇ ਚੱਲਦੇ ਹਾਲੀਆ ਤੌਰ 'ਤੇ ਨੇਪਾਲ ਵਿੱਚ ਆਏ ਦਿਨ ਸੜਕ ਦੁਰਘਟਨਾਵਾਂ ਹੁੰਦੀ ਰਹੀ ਹੈ।