ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਕਮਿਊਨਿਸਟ ਪਾਰਟੀ ਨੇ ਲਈ 

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਐਤਵਾਰ ਨੂੰ ਹੋਏ ਤਿੰਨ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਨੇਤਰਾ ਬਿਕਰਮ ਚੰਦਰ ਦੀ ਕਮਿਊਨਿਸਟ ਪਾਰਟੀ (ਬਿਪਲਵ) ਨੇ ਲਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਈ ਇਲਾਕਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਆਈਆਂ ਸਨ। ਸੈਨਾ ਨੇ ਕਈ ਥਾਵਾਂ ਤੋਂ ਬੰਬਾਂ ਨੂੰ ਨਕਾਰਾ ਵੀ ਕੀਤਾ ਸੀ। 

 

ਪੁਲਿਸ ਨੇ ਦੱਸਿਆ ਕਿ ਦੇਸ਼ ਭਰ ਵਿੱਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਵਿੱਚ ਨਵਲਪਰਾਸੀ ਜ਼ਿਲ੍ਹੇ ਵਿੱਚ ਟਰੱਕ ਨੂੰ ਸਾੜ ਦਿੱਤਾ ਗਿਆ ਸੀ, ਜਦਕਿ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। 
ਨੇਪਾਲੀ ਸੈਨਾ ਪੋਖਰਾ ਵਿੱਚ ਤਿੰਨ, ਅੰਨਪੂਰਨਾ ਵਿੱਚ ਇੱਕ ਅਤੇ ਕਾਸਕੀ ਜ਼ਿਲ੍ਹੇ ਵਿੱਚ ਇੱਕ ਬੰਬ ਨੂੰ ਨਕਾਰਾ ਕਰਨ ਵਿੱਚ ਸਫ਼ਲ ਰਹੀ। ਸੈਨਾ ਨੇ ਐਤਵਾਰ ਨੂੰ ਵੀ ਕੋਟੋਸ਼ਵੋਰ, ਸਤਡੋਬਾਤੋ, ਗਵਾਰਕੋ ਅਤੇ ਲੇਘੇਲ ਵਿੱਚ ਬੰਬਾਂ ਨੂੰ ਨਕਾਰਾ ਕੀਤਾ ਸੀ।

 

9 ਸ਼ੱਕੀ ਗ੍ਰਿਫ਼ਤਾਰ

 

ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਜਿਥੇ ਬੰਬ ਲਾਏ ਗਏ ਸਨ, ਉੱਥੇ ਲੋਕਾਂ ਦਾ ਜ਼ਿਆਦਾ ਆਉਣਾ ਜਾਣਾ ਹੈ। ਇਹ ਸਾਰੇ ਬੰਬ ਐਤਵਾਰ ਨੂੰ ਧਮਾਕੇ ਲਈ ਵਰਤੋਂ ਕੀਤੇ ਗਏ ਬੰਬਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ। 

 

ਕਾਠਮੰਡੂ ਵਿੱਚ ਐਤਵਾਰ ਨੂੰ ਹੋਏ ਧਮਾਕਿਆਂ ਦੇ ਦੋਸ਼ ਵਿੱਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਠਮਾਂਡੂ ਦੇ ਸੁਕੇਧਰਾ, ਘਾਟਟੇਕੁਲੋ ਅਤੇ ਨਾਗਦੰਗੁਗਾ ਖੇਤਰਾਂ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਸੀ ਜਦਕਿ ਸੱਤ ਲੋਕ ਜ਼ਖ਼ਮੀ ਹੋਏ ਸਨ। ਪੂਰੇ ਦੇਸ਼ ਵਿੱਚ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepal Serial Blast Bikram Chand Biplav Communist party Claim responsibility