ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ’ਚ ਹਨ੍ਹੇਰੀ ਤੂਫਾਨ ਨਾਲ 25 ਲੋਕਾਂ ਦੀ ਮੌਤ, 400 ਜ਼ਖਮੀ

ਨੇਪਾਲ ’ਚ ਹਨ੍ਹੇਰੀ ਤੂਫਾਨ ਨਾਲ 25 ਲੋਕਾਂ ਦੀ ਮੌਤ, 400 ਜ਼ਖਮੀ

ਦੱਖਣੀ ਨੇਪਾਲ ਦੇ ਅਨੇਕਾਂ ਪਿੰਡਾਂ ਵਿਚ ਭਿਆਨਕ ਹਨ੍ਹੇਰੀ–ਤੂਫਾਨ ਦੀ ਚਪੇਟ ਵਿਚ ਆਉਣ ਨਾਲ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ 400 ਹੋਰ ਜਖਮੀ ਹੋ ਗਏ। ਨੇਪਾਲ ਦੇ ਪ੍ਰਘਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਤੂਫਾਨ ਵਿਚ ਮਰਨ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਰਾਹਤ ਅਤੇ ਬਚਾਅ ਮੁਹਿੰਮਾਂ ਲਈ ਪ੍ਰਭਾਵਿਤ ਖੇਤਰਾਂ ਵਿਚ ਸੁਰੱਖਿਆ ਕਰਮੀ ਤੈਨਾਤ ਕਰ ਦਿੱਤੇ ਗਏ ਹਨ।

 

ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ ਵਿਸ਼ਣੂ ਰਿਮਲ ਅਨੁਸਾਰ ਬਚਾਅ ਮੁਹਿੰਮਾਂ ਵਿਚ ਤੇਜ਼ੀ ਲਿਆਉਣ ਲਈ ਫੌਜੀ ਬਲਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਰਿਮਲ ਨੇ ਪ੍ਰਾਂਤ ਦੇ ਦੋ ਅਟਾਰਨੀ ਜਨਰਲ ਦੀਪੇਂਦਰ ਝਾ ਵੱਲੋਂ ਬਚਾਅ ਮੁਹਿੰਮਾਂ ਵਿਚ ਨੇਪਾਲੀ ਫੌਜੀ ਬਲਾਂ ਨੂੰ ਤੈਨਾਤ ਕਰਨ ਦੀ ਮੰਗ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਥੇ ਤੁਰੰਤ ਦੋ ਬਟਾਲੀਅਨਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ, ਕਾਠਮੰਡੂ ਵਿਚ ਜਿੱਥੇ ਮਿਡ ਏਅਰ ਬੇਸ ਵਿਚ ਨਾਈਟ ਵਿਜਨ ਹੈਲੀਕਾਪਟਰਜ ਨੂੰ ਬਚਾਅ ਮੁਹਿੰਮ ਲਈ ਤਿਆਰ ਰੱਖਿਆ ਗਿਆ ਹੈ।  ਸਾਡੀਆਂ ਸੁਰੱਖਿਆ ਏਜੰਸੀਆਂ ਮੌਸਮ ਦੇ ਅਨੁਕੂਲ ਹੋਣ ਦੀ ਉਡੀਕ ਕਰ ਰਹੀਆਂ ਹਨ।

 

ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਤੂਫਾਨ ਐਤਵਾਰ ਸ਼ਾਮ ਬਾਰਾ ਅਤੇ ਪਰਸਾ ਜ਼ਿਲ੍ਹਿਆਂ ਵਿਚ ਆਇਆ। ਰਾਜਧਾਨੀ ਕਾਠਮੰਡੂ ਤੋਂ 128 ਕਿਲੋਮੀਟਰ ਦੱਖਣ ਵਿਚ ਸਥਿਤ ਬਾਰਾ ਜ਼ਿਲ੍ਹੇ ਵਿਚ ਤੁਫਾਨ ਨਾਲ 24 ਲੋਕਾਂ ਦੀ ਅਤੇ ਪਰਸਾ ਜ਼ਿਲ੍ਹੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

 

ਨੈਸ਼ਨਲ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕਈ ਹਸਪਤਾਲਾਂ ਵਿਚ ਚਲ ਰਿਹਾ ਹੈ।  ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਉਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਅਤੇ ਪੁਲਿਸ ਕਰਮੀਆਂ ਨੂੰ ਰਾਹਤ ਅਤੇ ਬਚਾਅ ਕੰਮਾਂ ਵਿਚ ਲਗਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nepal thunderstorm 25 people dead and prime minister KP Sharma