ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲੀ ਸੰਸਦ ਸਪੀਕਰ 'ਤੇ ਲਗਿਆ ਮਹਿਲਾ ਕਰਮਚਾਰੀ ਨਾਲ ਬਲਾਤਕਾਰ ਦਾ ਦੋਸ਼

ਨੇਪਾਲ ਦੀ ਸੰਸਦ ਸਪੀਕਰ ਕ੍ਰਿਸ਼ਨਾ ਬਹਾਦੁਰ ਮਹਾਰਾ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ 'ਤੇ ਨਸ਼ੇ ਦੀ ਹਾਲਤ 'ਚ ਇਕ ਮਹਿਲਾ ਕਰਮਚਾਰੀ ਨਾਲ ਜਬਰਜਨਾਹ ਕਰਨ ਦਾ ਦੋਸ਼ ਹੈ।

 

ਨੇਪਾਲ ਕਮਿਊਨਿਸਟ ਪਾਰਟੀ ਦੀ ਮੀਟਿੰਗ ਤੋਂ ਬਾਅਦ ਮਹਰਾ ਨੇ ਆਪਣਾ ਅਸਤੀਫਾ ਸੌਂਪਿਆ। ਇਸ ਚ ਉਨ੍ਹਾਂ ਨੂੰ ਸਪੀਕਰ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਇਕ ਦਿਨ ਪਹਿਲਾਂ ਇਕ ਔਰਤ ਨੇ ਦੋਸ਼ ਲਾਇਆ ਸੀ ਕਿ ਮਹਾਰਾ ਨੇ ਕਿਰਾਏ ਦੇ ਘਰ ਚ ਉਸਦਾ ਸਰੀਰਕ ਸ਼ੋਸ਼ਣ ਕੀਤਾ ਸੀ।

 

ਕਾਠਮੰਡੂ ਪੋਸਟ ਦੀ ਰਿਪੋਰਟ ਦੇ ਅਨੁਸਾਰ ਮਹਾਰਾ ਨੇ ਅਸਤੀਫੇ ਚ ਲਿਖਿਆ, "ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਮੇਰੇ ਨੈਤਿਕ ਚਰਿੱਤਰ ’ਤੇ ਸਵਾਲ ਖੜੇ ਕਰਦਿਆਂ ਮੈਂ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਨੈਤਿਕ ਅਧਾਰ ’ਤੇ ਅਸਤੀਫਾ ਦੇ ਰਿਹਾ ਹਾਂ।"

 

ਅਖਬਾਰ ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਜਾਂਚ ਪੂਰੀ ਹੋਣ ਤੱਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁਰੂ ਚ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਇਸ ਨੂੰ ਆਪਣੇ ਚਰਿੱਤਰ ਨੂੰ ਕਤਲ ਕਰਨ ਦੀ ਕੋਸ਼ਿਸ਼ ਦੱਸਿਆ।

 

ਮਹਾਰਾ ਦੇਸ਼ ਦੇ ਪ੍ਰਮੁੱਖ ਕਮਿਊਨਿਸਟ ਨੇਤਾਵਾਂ ਚੋਂ ਇਕ ਹਨ। ਨਵੰਬਰ 2017 ਚ ਨੇਪਾਲ ਚ ਕਮਿਊਨਿਸਟ ਪਾਰਟੀ ਨੇ ਬਹੁਮਤ ਹਾਸਲ ਕਰਨ ਤੋਂ ਬਾਅਦ ਮਹਾਰਾ 2018 ਚ ਸੰਸਦ ਦੇ ਸਪੀਕਰ ਚੁਣੇ ਗਏ ਸਨ।

 

ਸੱਤਾਧਾਰੀ ਪਾਰਟੀ ਦੇ ਬੁਲਾਰੇ ਨਾਰਾਇਣ ਕਾਜ਼ੀ ਸ਼੍ਰੇਸ਼ਠ ਨੇ ਨਿਊਜ਼ ਏਜੰਸੀ ਏਫੇ ਨੂੰ ਦੱਸਿਆ ਕਿ ਪੀੜਤ ਔਰਤ ਸੰਸਦ ਸਕੱਤਰੇਤ ਚ ਇੱਕ ਕਰਮਚਾਰੀ ਹੈ। ਉਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਐਤਵਾਰ ਸ਼ਾਮ ਨੂੰ ਉਸਦਾ ਪਤੀ ਘਰ ਨਹੀਂ ਸੀ ਤਾਂ ਮਹਾਰਾ ਨਸ਼ੇ ਦੀ ਹਾਲਤ ਚ ਉਸਦੇ ਘਰ ਆਇਆ ਸੀ ਤੇ ਉਸਨੇ ਉਸ ਨਾਲ ਬਲਾਤਕਾਰ ਕੀਤਾ।

 

ਇਹ ਦੋਸ਼ ਆਨਲਾਈਨ ਨਿਊਜ਼ ਪੋਰਟਲ ਹਮਰੋ ਕੁਰਾ ਦੁਆਰਾ ਜਾਰੀ ਇੱਕ ਵੀਡੀਓ ਚ ਲਗਾਏ ਗਏ ਹਨ। ਇਸ ਚ ਔਰਤ ਨੇ ਕਿਹਾ ਕਿ ਉਹ ਮਹਾਰਾ ਨੂੰ ਸਾਲਾਂ ਤੋਂ ਜਾਣਦੀ ਸੀ ਤੇ ਉਨ੍ਹਾਂ ਨੇ ਪਹਿਲਾਂ ਵੀ ਉਸ ਨਾਲ ਇਤਰਾਜਯੋਗ ਵਰਤਾਓ ਕੀਤਾ ਸੀ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਰਾ ਉਪ ਪ੍ਰਧਾਨ ਮੰਤਰੀ, ਸੂਚਨਾ ਮੰਤਰੀ ਅਤੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nepali parliament speaker accused of raping female employee resigns