ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਨੇਤਾਨਯਾਹੂ ਨੇ ਦਿੱਤੀ ਦੂਰੋਂ ਨਮਸਤੇ ਕਰਨ ਦੀ ਸਲਾਹ

ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਨੇਤਾਨਯਾਹੂ ਨੇ ਦਿੱਤੀ ਦੂਰੋਂ ਨਮਸਤੇ ਕਰਨ ਦੀ ਸਲਾਹ

ਕੋਰੋਨਾ ਵਾਇਰਸ ਦੀ ਦਹਿਸ਼ਤ ਇੰਨੀ ਜ਼ਿਆਦਾ ਵਧ ਗਈ ਹੈ ਕਿ ਸਾਵਧਾਨੀ ਵਜੋਂ ਲੋਕ ਹੁਣ ਇੱਕ–ਦੂਜੇ ਨਾਲ ਹੱਥ ਮਿਲਾਉਣ ਤੋਂ ਵੀ ਬਚ ਰਹੇ ਹਨ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਸ੍ਰੀ ਬੈਂਜਾਮਿਨ ਨੇਤਾਨਯਾਹੂ ਨੇ ਅੱਜ ਆਪਣੇ ਦੇਸ਼ ਦੇ ਲੋਕਾਂ ਨੂੰ ਹੱਥ ਮਿਲਾਉਣ ਦੀ ਥਾਂ ਦੂਰੋਂ ਹੀ ਨਮਸਤੇ ਕਰਨ ਦੀ ਸਲਾਹ ਦਿੱਤੀ ਹੈ।

 

 

ਕੋਰੋਨਾ ਵਾਇਰਸ ਨੂੰ ਲੈ ਕੇ ਸਮੀਖਿਆ ਮੀਟਿੰਗ ਤੋਂ ਬਾਅਦ ਸ੍ਰੀ ਨੇਤਾਨਯਾਹੂ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਰੋਕਥਾਮ ਲਈ ਕਈ ਕਦਮ ਚੁੱਕੇ ਗਏ ਹਨ। ਸਾਡੀ ਸਰਕਾਰ ਨੇ ਲਗਾਤਾਰ ਹਾਲਾਤ ਉੱਤੇ ਨਜ਼ਰ ਰੱਖੀ ਹੋਈ ਹੈ। ਇਸ ਦੌਰਾਨ ਉਨ੍ਹਾਂ ਕੋਰੋਨਾ ਤੋਂ ਬਚਣ ਦੇ ਉਪਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਭਾਰਤ ਦੇ ਅਭਿਵਾਦਨ ਦੀ ਪੱਧਤੀ ਨਮਸਤੇ ਨੂੰ ਅਪਣਾਈਏ ਤੇ ਹੱਥ ਮਿਲਾਉਣ ਤੋਂ ਬਚੀਏ।

 

 

ਸ੍ਰੀ ਨੇਤਾਨਯਾਹੂ ਦੀ ਇਸ ਸਲਾਹ ਉੱਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਸ਼ਸ਼ੀ ਥਰੂਰ ਨੇ ਵੀ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ – ‘ਸਾਡੀ ਹਰ ਪਰੰਪਰਾ ’ਚ ਵਿਗਿਆਨ ਹੈ, ਤਦੇ ਤਾਂ ਭਾਰਤ ਮਹਾਨ ਹੈ।’

 

 

ਸਮੁੱਚੇ ਵਿਸ਼ਵ ’ਚ ਕੋਰੋਨਾ ਵਾਇਰਸ ਹੁਣ ਤੱਕ 3,000 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ 90,000 ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਾਗ ਕਾਰਨ ਪੀੜਤ ਹਨ।

 

 

ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਦੇਸ਼ਾਂ ’ਚ 17 ਭਾਰਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ; ਜਿਨ੍ਹਾਂ ਵਿੱਚੋਂ ਜਾਪਾਨ ਦੇ ਕਰੂਜ਼ ਜਹਾਜ਼ ਤੋਂ 16 ਮਾਮਲੇ ਆਏ ਹਨ; ਜਦ ਕਿ ਯੂਏਈ ਤੋਂ ਇੱਕ ਭਾਰਤੀ ਉਨ੍ਹਾਂ ਵਿੱਚ ਸ਼ਾਮਲ ਹਨ।

 

 

ਉੱਧਰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਐਤਕੀਂ ਇਸੇ ਵਾਇਰਸ ਕਾਰਨ ਹਰ ਸਾਲ ਵਾਂਗ ਹੋਲੀ–ਮਿਲਨ ਪ੍ਰੋਗਰਾਮ ’ਚ ਭਾਗ ਨਹੀਂ ਲੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Netanyahu advices to greet with only Namaste instead of handshake due to panic of Corona Virus