ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ: ਵੁਹਾਨ 'ਚ 36 ਦਿਨਾਂ ਬਾਅਦ ਕੋਰੋਨਾ ਦਾ ਨਵਾਂ ਕੇਸ, ਵਾਇਰਸ ਦੇ ਕੋਈ ਲੱਛਣ ਨਹੀਂ 

ਚੀਨ ਦੇ ਵੁਹਾਨ ਵਿੱਚ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਬਾਅਦ ਕੋਰੋਨਾ ਵਾਇਰਸ (ਕੋਵਿਡ -19) ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਹੁਬੇਈ ਸੂਬੇ ਦੇ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੁਹਾਨ ਵਿੱਚ ਕੋਰੋਨਾ ਵਾਇਰਸ ਦੇ ਕੇਸ ਦੀ ਪੁਸ਼ਟੀ ਹੋਣ ਤੋਂ ਇਲਾਵਾ 17 ਹੋਰਾਂ ਲੋਕਾਂ ਦੀ ਵੀ ਰਿਪੋਰਟਾਂ ਪਾਜ਼ਿਟਿਵ ਆਈਆਂ ਹਨ ਪਰ ਉਨ੍ਹਾਂ ਵਿੱਚ ਇਸ ਲਾਗ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ।
 

ਰਿਪੋਰਟ ਦੇ ਅਨੁਸਾਰ, ਕੋਰੋਨਾ ਨਾਲ ਪੀੜਤ ਵਿਅਕਤੀ 89 ਸਾਲਾਂ ਦਾ ਹੈ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਦੇ ਅਨੁਸਾਰ, 4 ਅਪ੍ਰੈਲ ਤੋਂ ਵੁਹਾਨ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਇਹ ਪਹਿਲਾ ਕੇਸ ਹੈ। ਚੀਨੀ ਅਧਿਕਾਰੀਆਂ ਨੇ ਅਜੇ ਤੱਕ ਅਜਿਹੇ ਕੇਸ ਦਰਜ ਨਹੀਂ ਕੀਤੇ ਹਨ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖਾਈ ਦਿੱਤੇ ਹਨ।
 

ਚੀਨ ਵਿੱਚ 14 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ
 

ਚੀਨ ਵਿੱਚ ਕੋਰੋਨਾ ਵਾਇਰਸ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ ਦੋ ਮਾਮਲੇ ਸ਼ੰਘਾਈ ਦੇ ਹਨ। ਚਾਈਨਾ ਸਿਹਤ ਪ੍ਰਸ਼ਾਸਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ, ਜਿਲਿਨ ਪ੍ਰਾਂਤ ਤੋਂ 11 ਅਤੇ ਹੁਬੇਈ ਸੂਬੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਕਮਿਸ਼ਨ ਅਨੁਸਾਰ ਸ਼ਨਿੱਚਰਵਾਰ ਨੂੰ ਇੱਥੇ ਕੋਰੋਨਾ ਵਾਇਰਸ ਨਾਲ ਕਿਸੇ ਦੇ ਮਰਨ ਦੀ ਖ਼ਬਰ ਨਹੀਂ ਹੈ।
 

ਪੈਲੇਸ ਅਜਾਇਬ ਘਰ ਵੇਖਣ ਵਾਲਿਆਂ ਦੀ ਸਮਰੱਥਾ 5 ਹਜ਼ਾਰ ਤੋਂ ਵਧਾ ਕੇ 8000 ਕੀਤੀ

 

ਚੀਨ ਦਾ ਪੈਲੇਸ ਅਜਾਇਬ ਘਰ 'ਚ ਜਿਸ ਨੂੰ ਫੋਰਬਿਡਨ ਸਿਟੀ ਵੀ ਕਿਹਾ ਜਾਂਦਾ ਹੈ, ਮੰਗਲਵਾਰ ਤੋਂ ਆਪਣੀ ਦਰਸ਼ਕਾਂ ਦੀ ਸਮਰੱਥਾ ਪੰਜ ਹਜ਼ਾਰ ਤੋਂ ਵਧਾ ਕੇ ਅੱਠ ਹਜ਼ਾਰ ਕਰ ਦੇਵੇਗਾ। ਨਵੇਂ ਨੋਟਿਸ ਦੇ ਅਨੁਸਾਰ, ਵੇਖਣ ਵਾਲਿਆਂ ਨੂੰ ਅਜੇ ਵੀ ਆਨਲਾਈਨ ਰਿਜ਼ਰਵੇਸ਼ਨ ਕਰਨ, ਮਾਸਕ ਪਹਿਨਣ ਅਤੇ ਅਜਾਇਬ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਰੀਰ ਦਾ ਤਾਪਮਾਨ ਚੈੱਕ ਕਰਨ ਦੀ ਜ਼ਰੂਰਤ ਹੈ। ਇਸ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ 25 ਜਨਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ। ਪੈਲੇਸ ਮਿਊਜ਼ੀਅਮ ਨੂੰ 1 ਮਈ ਨੂੰ ਅੰਸ਼ਕ ਤੌਰ 'ਤੇ ਖੋਲ੍ਹਿਆ ਗਿਆ ਸੀ। ਪੈਲੇਸ ਅਜਾਇਬ ਘਰ ਦੀ ਨੀਂਹ 1925 ਵਿੱਚ ਸਾਬਕਾ ਸ਼ਾਹੀ ਕੰਪਲੈਕਸ ਆਧਾਰ ਉੱਤੇ ਰੱਖੀ ਗਈ ਸੀ। ਇਸ ਸਾਲ ਇਸ ਦੀ 600 ਵੀਂ ਵਰ੍ਹੇਗੰਢ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New case of corona after 36 days in Wuhan China there were no symptoms of virus