ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਵਾਂ ਕਾਨੂੰਨ, ਹੁਨਰਮੰਦ ਕਾਮਿਆਂ ਨੂੰ ਛੇਤੀ ਮਿਲ ਸਕੇਗਾ ਅਮਰੀਕੀ ਗ੍ਰੀਨ–ਕਾਰਡ

​​​​​​​ਨਵਾਂ ਕਾਨੂੰਨ, ਹੁਨਰਮੰਦ ਕਾਮਿਆਂ ਨੂੰ ਛੇਤੀ ਮਿਲ ਸਕੇਗਾ ਅਮਰੀਕੀ ਗ੍ਰੀਨ–ਕਾਰਡ

ਅਮਰੀਕੀ ਸੰਸਦ ਨੇ ਬੁੱਧਵਾਰ ਨੂੰ ਉਹ ਬਿਲ ਪਾਸ ਕਰ ਦਿੱਤਾ, ਜਿਸ ਰਾਹੀਂ ਹਰ ਸਾਲ ਹਰੇਕ ਦੇਸ਼ ਦੇ ਸਿਰਫ਼ ਸੱਤ ਫ਼ੀ ਸਦੀ ਵਿਅਕਤੀਆਂ ਨੂੰ ਹੀ ਗ੍ਰੀਨ–ਕਾਰਡ ਜਾਰੀ ਕੀਤੇ ਜਾਣ ਦੀ ਵਿਵਸਥਾ ਖ਼ਤਮ ਕੀਤੀ ਜਾ ਰਹੀ ਹੈ। ਇਸ ਦਾ ਲਾਭ ਭਾਰਤ ਦੇ ਹਜ਼ਾਰਾਂ ਨਹੀਂ, ਸਗੋਂ ਲੱਖਾਂ IT ਪ੍ਰੋਫ਼ੈਸ਼ਨਲਜ਼ ਨੂੰ ਹੋਵੇਗਾ।

 

 

ਪਹਿਲਾਂ ਭਾਰਤ ਦੇ ਹੁਨਰਮੰਦ ਆਈਟੀ ਪੇਸ਼ੇਵਰਾਂ ਨੂੰ ਸਿਰਫ਼ ਇਸੇ ਕਾਨੂੰਨੀ ਪਾਬੰਦੀ ਕਾਰਨ ਅਮਰੀਕੀ ਗ੍ਰੀਨ–ਕਾਰਡ ਦੀ ਉਡੀਕ ਸਾਲਾਂ–ਬੱਧੀ ਕਰਨੀ ਪੈਂਦੀ ਸੀ।

 

 

ਗ੍ਰੀਨ–ਕਾਰਡ ਨਾਲ ਹੀ ਅਮਰੀਕਾ ਵਿੱਚ ਕਿਸੇ ਵਿਅਕਤੀ ਨੂੰ ਰਹਿਣ ਤੇ ਪੱਕੇ ਤੌਰ ਉੱਤੇ ਰਹਿ ਕੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਤਕਨੀਕੀ ਭਾਸ਼ਾ ਵਿੱਚ ਇਸ ਨੂੰ ‘ਪਰਮਾਨੈਂਟ ਰੈਜ਼ੀਡੈਂਸੀ’ (ਪੀ.ਆਰ.) ਵੀ ਕਿਹਾ ਜਾਂਦਾ ਹੈ।

 

 

ਪੀਟੀਆਈ ਮੁਤਾਬਕ ਕੱਲ੍ਹ ਅਮਰੀਕੀ ਸੰਸਦ ਦੇ ਪ੍ਰਤੀਨਿਧ ਸਦਨ ਨੇ ਇਸ ਬਿਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਇਸ ਬਿੱਲ ਉੱਤੇ ਜਦੋਂ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੇ ਹਸਤਾਖਰ ਹੋ ਜਾਣਗੇ, ਤਾਂ ਇਹ ਪੱਕਾ ਕਾਨੂੰਨ ਬਣ ਜਾਵੇਗਾ ਤੇ ਭਾਰਤ ਜਿਹੇ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਅਕਤੀ ਆਸਾਨੀ ਨਾਲ ਅਮਰੀਕਾ ਦੀ ਪੀਆਰ ਹਾਸਲ ਕਰ ਸਕਣਗੇ।

 

 

ਭਾਰਤ ਦੇ ਜ਼ਿਆਦਾਤਰ ਆਈਟੀ ਪ੍ਰੋਫ਼ੈਸ਼ਨਲਜ਼ ਐੱਚ–1ਬੀ ਵਰਕ–ਵੀਜ਼ਾ ਦੇ ਆਧਾਰ ’ਤੇ ਅਮਰੀਕਾ ਪੁੱਜਦੇ ਹਨ। ਹੁਣ ਤੱਕ ਇੱਕ ਸਾਲ ਵਿੱਚ ਸਿਰਫ਼ ਸੱਤ ਫ਼ੀ ਸਦੀ ਭਾਰਤੀ ਕਾਮਿਆਂ ਨੂੰ ਹੀ ਇਜਾਜ਼ਤ ਮਿਲਦੀ ਸੀ ਤੇ ਬਾਕੀ ਦੇ ਰਹਿ ਜਾਂਦੇ ਸਨ; ਭਾਵੇਂ ਉਹ ਕਿੰਨੇ ਵੀ ਯੋਗ ਕਿਉਂ ਨਾ ਹੋਣ।

 

 

ਇੰਝ ਹੁਣ ਭਾਰਤ ਦੇ ਯੋਗ ਤੇ ਪ੍ਰਤਿਭਾਸ਼ਾਲੀ ਪ੍ਰੋਫ਼ੈਸ਼ਨਲਜ਼ ਨੂੰ ਅਮਰੀਕਾ ਦਾ ਗ੍ਰੀਨ–ਕਾਰਡ ਛੇਤੀ ਮਿਲ ਜਾਇਆ ਕਰੇਗਾ। ਹੁਣ ਤੱਕ ਲਾਗੂ ਕਾਨੂੰਨ ਮੁਤਾਬਕ ਬਹੁਤ ਸਾਰੇ ਕਾਮਿਆਂ ਨੂੰ ਤਾਂ ਗ੍ਰੀਨ–ਕਾਰਡ ਲਈ ਇੱਕ ਦਹਾਕੇ ਤੋਂ ਵੀ ਵੱਧ ਦੇ ਸਮੇਂ ਦੀ ਉਡੀਕ ਕਰਨੀ ਪੈਂਦੀ ਸੀ।

​​​​​​​ਨਵਾਂ ਕਾਨੂੰਨ, ਹੁਨਰਮੰਦ ਕਾਮਿਆਂ ਨੂੰ ਛੇਤੀ ਮਿਲ ਸਕੇਗਾ ਅਮਰੀਕੀ ਗ੍ਰੀਨ–ਕਾਰਡ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Law Skilled professionals will get US Green Card soon