ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਮੋਟਰ ਵਾਹਨ ਐਕਟ ਨਾਲ ਹਾਦਸੇ ਘਟਣ ਦੀ ਪੂਰੀ ਉਮੀਦ: ਨਿਤਿਨ ਗਡਕਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਬਹੁਤੇ ਸੂਬੇ ਨਵੇਂ ਮੋਟਰ ਕਾਨੂੰਨ ’ਤੇ ਸਹਿਮਤ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜਿਹੜੀ ਜੁਰਮਾਨੇ ਦੀ ਰਕਮ ਨਿਰਧਾਰਤ ਕੀਤੀ ਗਈ ਹੈ, ਉਸ ਚ ਤਬਦੀਲੀ ਸੂਬਿਆਂ ਦੇ ਅਧਿਕਾਰ ਖੇਤਰ ਚ ਆਉਂਦੀ ਹੈ।

 

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੇ ਨਵੇਂ ਮੋਟਰ ਵਾਹਨ (ਸੋਧ) ਐਕਟ ਦਾ ਸਵਾਗਤ ਕੀਤਾ ਹੈ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਜਾਵੇਗੀ।

 

ਦੱਸ ਦੇਈਏ ਕਿ ਮੋਟਰ ਵਾਹਨ (ਸੋਧ) ਐਕਟ 2019 ਲੰਘੀ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ, ਟ੍ਰੈਫਿਕ ਦੀ ਉਲੰਘਣਾ ਲਈ ਭਾਰੀ ਜੁਰਮਾਨੇ ਦੀਆਂ ਖ਼ਬਰਾਂ ਸੁਰਖੀਆਂ ਬਣਨ ਤੋਂ ਬਾਅਦ ਕੁਝ ਸੂਬਿਆਂ ਨੇ ਜੁਰਮਾਨੇ ਦੀ ਰਕਮ ਨੂੰ ਘਟਾ ਦਿੱਤਾ ਹੈ।

 

ਇਥੇ ਇਕ ਪ੍ਰੋਗਰਾਮ ਦੌਰਾਨ ਵੱਖਰੀ ਗੱਲਬਾਤ ਦੌਰਾਨ ਗਡਕਰੀ ਨੇ ਕਿਹਾ, “ਇਹ ਕੁੜਪ੍ਰਚਾਰ ਹੈ ਕਿ ਸੂਬੇ ਇਸ ਦਾ ਵਿਰੋਧ ਕਰ ਰਹੇ ਹਨ, ਇੱਕ ਜਾਂ ਦੋ ਸੂਬਿਆਂ ਤੋਂ ਇਲਾਵਾ ਬਹੁਤੇ ਸੂਬਿਆਂ ਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ। ਸਕੱਤਰਾਂ ਨੇ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ।

 

ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਨਵੇਂ ਕਾਨੂੰਨ ਤਹਿਤ ਜੁਰਮਾਨੇ ਦੀ ਰਕਮ ਨਿਰਧਾਰਤ ਕਰਨ ਦਾ ਅਧਿਕਾਰ ਹੈ। ਇਹ ਵਿਸ਼ਾ ਇਕੋ ਸੂਚੀ ਚ ਹੈ, ਜੇਕਰ ਜੁਰਮਾਨਾ 500 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਹੈ ਤਾਂ ਸੂਬਿਆਂ ਨੂੰ ਇਸ ਨੂੰ ਬਦਲਣ ਦਾ ਅਧਿਕਾਰ ਹੈ, ਉਹ 600 ਜਾਂ 4,000 ਰੁਪਏ ਤੈਅ ਕਰ ਸਕਦੇ ਹਨ। ਅਸੀਂ ਉਨ੍ਹਾਂ ਨੂੰ ਸ਼ਕਤੀ ਦਿੱਤੀ ਹੈ, ਕੋਈ ਸਮੱਸਿਆ ਨਹੀਂ।

 

ਗਠਕਰੀ ਇਹ ਵੀ ਕਿਹਾ ਕਿ ਜੁਰਮਾਨੇ ਤੋਂ ਆਉਣ ਵਾਲੀ ਰਾਸ਼ੀ ਸੂਬਾ ਸਰਕਾਰਾਂ ਨੂੰ ਜਾਵੇਗੀ ਤੇ ਕੇਂਦਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Motor Vehicles Act hopes to reduce accidents: Nitin Gadkari