ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ਭਾਰਤ ਪਹੁੰਚਣ ਤੋਂ ਪਹਿਲਾਂ ਗ੍ਰੀਨ ਕਾਰਡ ਧਾਰਕਾਂ ਨੂੰ ਲੱਗਿਆ ਵੱਡਾ ਝਟਕਾ

ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਤੋਂ ਠੀਕ ਪਹਿਲਾਂ ਸੋਮਵਾਰ ਤੋਂ ਇਮੀਗ੍ਰੇਸ਼ਨ ਲਈ ਨਵਾਂ ਨਿਯਮ ਲਾਗੂ ਹੋ ਗਿਆ ਹੈ। ਇਸ ਨਾਲ ਵੱਡੀ ਗਿਣਤੀ 'ਚ ਭਾਰਤੀ ਐਚ1ਬੀ ਵੀਜ਼ਾ ਧਾਰਕਾਂ ਨੂੰ ਮੁਸ਼ਕਲ ਆਵੇਗੀ, ਜੋ ਲੰਮੇ ਸਮੇਂ ਤੋਂ ਅਮਰੀਕਾ 'ਚ ਸਥਾਈ ਕਾਨੂੰਨੀ ਨਿਵਾਸ ਦੀ ਉਡੀਕ ਕਰ ਰਹੇ ਹਨ।
 

ਨਵੇਂ ਨਿਯਮ ਤਹਿਤ ਉਨ੍ਹਾਂ ਕਾਨੂੰਨੀ ਇੰਮੀਗ੍ਰੇਸ਼ਨਾਂ ਨੂੰ ਗ੍ਰੀਨ ਕਾਰਡ ਜਾਂ ਕਾਨੂੰਨੀ ਰੂਪ ਨਾਲ ਸਥਾਈ ਆਵਾਸ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ, ਜਿਨ੍ਹਾਂ ਨੇ ਫੂਡ ਸਟਾਂਪਸ ਜਿਹੀ ਵਿੱਤੀ ਫਾਇਦੇ ਵਾਲੀਆਂ ਯੋਜਨਾਵਾਂ ਦਾ ਲਾਭ ਲਿਆ ਹੈ। ਇਸ ਫੈਸਲੇ ਨਾਲ ਭਾਰਤੀ ਨਾਗਰਿਕਾਂ ਦੀ ਇੱਕ ਵੱਡੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ, ਜਿਨ੍ਹਾਂ ਕੋਲ ਐਚ1ਬੀ ਵੀਜ਼ਾ ਹੈ ਅਤੇ ਜੋ ਕਾਫੀ ਸਮੇਂ ਤੋਂ ਸਥਾਈ ਕਾਨੂੰਨੀ ਨਿਵਾਸ ਦੀ ਮਨਜੂਰੀ ਮਿਲਣ ਦੀ ਉਡੀਕ ਕਰ ਰਹੇ ਹਨ।
 

ਅਮਰੀਕਾ 'ਚ ਸੋਮਵਾਰ ਤੋਂ ਇਹ ਤਜਵੀਜ਼ ਲਾਗੂ ਹੋ ਗਈ ਹੈ, ਜਿਸ ਨਾਲ ਉੱਥੇ ਗ੍ਰੀਨ ਕਾਰਡ ਧਾਰਕ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਾਂ ਵਾਲੇ ਲਾਭ ਮਿਲਣੇ ਬੰਦ ਹੋ ਜਾਣਗੇ। ਇਸ ਤਜਵੀਜ਼ ਨਾਲ ਅਮਰੀਕਾ 'ਚ ਸਥਾਈ ਰੂਪ ਨਾਲ ਰਹਿਣ ਵਾਲੇ ਬੰਗਲਾਦੇਸ਼ੀ (61 ਫ਼ੀਸਦੀ) ਅਤੇ ਪਾਕਿਸਤਾਨੀ (48 ਫ਼ੀਸਦੀ) ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ, ਜਦਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ 11 ਫ਼ੀਸਦੀ ਭਾਰਤੀ ਪ੍ਰਭਾਵਿਤ ਹੋਣਗੇ। ਇਹ ਅੰਕੜਾ ਸਿਰਫ਼ ਦੱਖਣ ਏਸ਼ੀਆਈ ਦੇਸ਼ਾਂ ਦਾ ਹੈ। ਗ੍ਰੀਨ ਕਾਰਡ ਕੁਝ ਸ਼ਰਤਾਂ ਨਾਲ ਅਮਰੀਕਾ 'ਚ ਸਥਾਈ ਰੂਪ ਨਾਲ ਰਹਿਣ ਦੀ ਸਹੂਲਤ ਹੈ।
 

ਗ੍ਰੀਨ ਕਾਰਡ ਧਾਰਕ ਪ੍ਰਵਾਸੀਆਂ ਲਈ ਸਰਕਾਰੀ ਸਹੂਲਤਾਂ ਵਿਚ ਇਹ ਰੋਕ ਸੁਪਰੀਮ ਕੋਰਟ ਦੇ ਇਕ ਆਦੇਸ਼ ਦੇ ਚੱਲਦੇ ਲੱਗੇਗੀ। ਇਹ ਆਦੇਸ਼ ਬੀਤੇ ਸ਼ੁੱਕਰਵਾਰ ਨੂੰ ਆਇਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਸਟੈਫਨੀ ਗ੍ਰੀਸ਼ਮ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, "ਸੁਪਰੀਮ ਕੋਰਟ ਦਾ ਇਹ ਆਦੇਸ਼ ਮਿਹਨਤੀ ਅਮਰੀਕੀ ਕਰਦਾਤਾਵਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ। ਇਸ ਨਾਲ ਅਮਰੀਕਾ ਦੇ ਸਰਕਾਰੀ ਖਜ਼ਾਨੇ ਦਾ ਘਾਟਾ ਘੱਟ ਕਰਨ 'ਚ ਮਦਦ ਮਿਲੇਗੀ।"
 

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗ੍ਰੀਨ ਕਾਰਡ ਧਾਰਕਾਂ ਨੂੰ ਹਾਲੇ ਤਕ ਮੈਡੀਕਲ, ਖੁਰਾਕੀ ਅਤੇ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਮਿਲਦਾ ਸੀ। ਇਸ ਨਾਲ ਉਹ ਐਚ-1 ਵੀਜ਼ਾ ਪ੍ਰਾਪਤ ਤਜਰਬੇਕਾਰ ਪੇਸ਼ੇਵਰ ਵੀ ਪ੍ਰਭਾਵਿਤ ਹੋਣਗੇ, ਜਿਹੜੇ ਗ੍ਰੀਨ ਕਾਰਡ ਹਾਸਲ ਕਰਨ ਲਈ ਬਿਨੈ ਦੇ ਚੁੱਕੇ ਹਨ।
 

ਸੁਪਰੀਮ ਕੋਰਟ ਦਾ ਆਦੇਸ਼ ਉਂਜ ਤਾਂ 14 ਅਗਸਤ 2014 ਨੂੰ ਹੀ ਨੋਟੀਫਾਈ ਹੋ ਗਿਆ ਸੀ। ਇਸ ਨੇ 15 ਅਕਤੂਬਰ 2019 ਤੋਂ ਲਾਗੂ ਹੋ ਜਾਣਾ ਸੀ ਪਰ ਵੱਖ-ਵੱਖ ਅਦਾਲਤਾਂ 'ਚ ਪੈਂਡਿੰਗ ਪਟੀਸ਼ਨਾਂ ਕਾਰਨ ਇਹ ਲਾਗੂ ਨਹੀਂ ਹੋ ਸਕਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New rules on H1B visas green card to kick in Indians may be hit