ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਧਰਮ ਬਾਰੇ ਪਾਠ

ਨਿਊ ਯਾਰਕ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਧਰਮ ਬਾਰੇ ਪਾਠ

1 / 2ਨਿਊ ਯਾਰਕ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਧਰਮ ਬਾਰੇ ਪਾਠ

ਨਿਊ ਯਾਰਕ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਧਰਮ ਬਾਰੇ ਪਾਠ

2 / 2ਨਿਊ ਯਾਰਕ ਦੇ ਸਕੂਲਾਂ `ਚ ਪੜ੍ਹਾਏ ਜਾਣਗੇ ਸਿੱਖ ਧਰਮ ਬਾਰੇ ਪਾਠ

PreviousNext

ਨਿਊ ਯਾਰਕ ਦੇ ਸਕੂਲਾਂ `ਚ ਹੁਣ ਸਿੱਖ ਧਰਮ ਬਾਰੇ ਪਾਠ ਪੜ੍ਹਾਏ ਜਾਣਗੇ। ਅਮਰੀਕਾ ਸਮੇਤ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਨੇ ਇਸ ਦਾ ਸੁਆਗਤ ਕੀਤਾ ਹੈ। ਹਾਲੇ ਕੁਝ ਦਿਨ ਪਹਿਲਾਂ ਓਰੇਗੌਨ ਸੂਬੇ ਤੋਂ ਵੀ ਖ਼ਬਰ ਆਈ ਸੀ ਕਿ ਉੱਥੋਂ ਦੇ ਸਕੂਲਾਂ ਵਿੱਚ ਗ਼ਦਰ ਪਾਰਟੀ ਦਾ ਇਤਿਹਾਸ ਪੜ੍ਹਾਇਆ ਜਾਵੇਗਾ। ਉੱਧਰ ਕੈਲੀਫ਼ੋਰਨੀਆ ਦੇ ਕੁਝ ਸਕੂਲਾਂ ਵਿੱਚ ਵੀ ਸਿੱਖ ਧਰਮ ਬਾਰੇ ਪਾਠ ਪੜ੍ਹਾਏ ਜਾਂਦੇ ਹਨ।


‘ਯੂਨਾਈਟਿਡ ਸਿੱਖਸ` ਦੇ ਸੀਨੀਅਰ ਨੀਤੀ ਸਲਾਹਕਾਰ ਨੇ ਦੱਸਿਆ ਕਿ 70 ਫ਼ੀ ਸਦੀ ਅਮਰੀਕਨਾਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ‘‘ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈ ਕਿ ਸਾਡਾ ਮੂਲ ਕੀ ਹੈ, ਅਸੀਂ ਕਿੱਥੋਂ ਆਏ ਹਾਂ ਜਾਂ ਅਸੀਂ ਕਿਹੜੇ ਦੇਸ਼ ਤੋ਼ ਹਾਂ। ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਭਾਰਤ ਤੋਂ ਆਏ ਹਾਂ।``


ਨਿਊ ਯਾਰਕ ਦੇ ਕੁਈਨਜ਼ ਇਲਾਕੇ `ਚ ਸਥਿਤ ਜਮਾਇਕਾ ਵਿਖੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ‘ਯੂਨਾਈਟਿਡ ਸਿੱਖਸ` ਜੱਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਦੱਸਿਆ ਗਿਆ ਕਿ ਅਮਰੀਕਾ ਦੇ ਪ੍ਰਮੁੱਖ ਮਹਾਨਗਰ ਨਿਊ ਯਾਰਕ ਦੀਆਂ ਸਾਰੀਆਂ ਪੰਜ ਬਰੋਜ਼ ਦੇ ਸਕੂਲਾਂ ਵਿੱਚ 5ਵੀਂ ਅਤੇ ਛੇਵੀਂ ਜਮਾਤ ਵਿੱਚ ਸਿੱਖ ਧਰਮ ਬਾਰੇ ਪਾਠ ਪੜ੍ਹਾਏ ਜਾਣਗੇ। ‘ਫ਼ੌਕਸ 5` ਵੱਲੋਂ ਪ੍ਰਕਾਸਿ਼ਤ ਇੱਕ ਰਿਪੋਰਟ ਅਨੁਸਾਰ ਇਸ ਸ਼ਹਿਰ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਨਾਲ ਅਕਸਰ ਵਧੀਕੀਆਂ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਸਿੱਖ ਧਰਮ ਬਾਰੇ ਜਾਣਨ ਤੋਂ ਬਾਅਦ ਯਕੀਨੀ ਤੌਰ `ਤੇ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ।


ਨਿਊ ਯਾਰਕ ਦੇ ਸਕੂਲਾਂ ਲਈ 5ਵੀਂ ਤੇ 6ਵੀਂ ਜਮਾਤ ਵਾਸਤੇ ਸਿੱਖ ਧਰਮ ਬਾਰੇ ਨਵੇਂ ਸਿਲੇਬਸ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ ਸੀ। ਉਂਝ ਪਹਿਲੀ ਵਾਰ ਇਸ ਦੀ ਸ਼ੁਰੂਆਤ ਸਤੰਬਰ 2016 `ਚ ਹੀ ਹੋ ਗਈ ਸੀ ਪਰ ਉਹ ਨਿਊ ਯਾਰਕ ਦੇ ਸਿਰਫ਼ ਕੁਝ ਕਲਾਸਰੂਮਾਂ ਤੱਕ ਹੀ ਮਹਿਦੂਦ ਸੀ। ਪਿਛਲੇ ਅਕਾਦਮਿਕ ਵਰ੍ਹੇ ਦੇ ਅੰਤ ਤੱਕ ਸ਼ਹਿਰ ਦੇ 70 ਫ਼ੀ ਸਦੀ ਸਕੂਲਾਂ ਦੀਆਂ ਇਨ੍ਹਾਂ ਦੋਵੇਂ ਜਮਾਤਾਂ ਵਿੱਚ ਸਿੱਖ ਧਰਮ ਬਾਰੇ ਪੜ੍ਹਾਇਆ ਜਾ ਰਿਹਾ ਸੀ। ਅਗਲੇ ਕੁਝ ਵਰ੍ਹਿਆਂ ਤੱਕ ਨਗਰ ਦੇ ਬਾਕੀ ਦੇ ਸਾਰੇ ਸਕੂਲਾਂ ਵਿੱਚ ਵੀ ਇਹ ਪਾਠ ਪੜ੍ਹਾਏ ਜਾਣ ਲੱਗਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New York schools unveil lessons of Sikhism