ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ਲੈਂਡ : ਸਰਕਾਰ ਵੱਲੋਂ ਬੰਦੂਕਾਂ ਵਾਪਸ ਖਰੀਦਣ ਦੀ ਯੋਜਨਾ ਸ਼ੁਰੂ

ਨਿਊਜ਼ਲੈਂਡ : ਸਰਕਾਰ ਵੱਲੋਂ ਬੰਦੂਕਾਂ ਵਾਪਸ ਖਰੀਦਣ ਦੀ ਯੋਜਨਾ ਸ਼ੁਰੂ

ਨਿਊਜ਼ਲੈਂਡ ਦੀ ਸਰਕਾਰ ਨੇ ਕ੍ਰਾਈਸਟਚਰਚ ਵਿਚ ਮਸਜਿਦ ਉਤੇ ਹੋਏ ਹਮਲੇ ਬਾਅਦ ਦੇਸ਼ ਵਿਚ ਖਤਰਨਾਕ ਹਥਿਆਰਾਂ ਉਤੇ ਲਗਾਮ ਲਗਾਉਣ ਦੇ ਮਕਸਦ ਨਾਲ ਵੀਰਵਾਰ ਨੂੰ ਬੰਦੂਕਾਂ ਨੂੰ ਵਾਪਸ ਖਰੀਣ ਦੀ ਯੋਜਨਾ ਸ਼ੁਰੂ ਕਰ ਦਿੱਤੀ। ਕ੍ਰਾਸਟਚਰਚ ਹਮਲਿਆਂ ਵਿਚ 51 ਨਮਾਜੀਆਂ ਦਾ ਕਤਲ ਕਰ ਦਿੱਤਾ ਗਿਆ ਸੀ।

 

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ 15 ਮਾਰਚ ਨੂੰ ਹੋਏ ਹਮਲੇ ਬਾਅਦ ਨਿਊਜ਼ਲੈਂਡ ਦੇ ਹਥਿਆਰ ਕਾਨੂੰਨ ਨੂੰ ਸਖਤ ਬਣਾਉਣ ਦਾ ਸੰਕਲਪ ਲਿਆ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਇਸ ਉਤੇ ਕਾਫੀ ਤੇਜੀ ਨਾਲ ਕੰਮ ਕੀਤਾ ਹੈ।

ਪੁਲਿਸ ਮੰਤਰੀ ਸਟੁਅਰਟ ਨੈਸ਼ ਨੇ ਕਿਹਾ ਕਿ ਵਾਪਸ ਖਰੀਦ ਦੀ ਇਸ ਯੋਜਨਾ ਦਾ ਕੇਵਲ ਇਕ ਉਦੇਸ਼ ਅਲਨੂਰ ਅਤੇ ਲਿਕੁਡ ਮਸਜਿਦਾਂ ਵਿਚ ਹੋਈ ਮੌਤਾਂ ਦੇ ਬਾਅਦ ਖਤਰਨਾਕ ਹਥਿਆਰਾਂ ਉਤੇ ਪ੍ਰਸਾਰ ਨੂੰ ਰੋਕਣਾ ਹੈ।

 

ਲਾਈਸੈਂਸੀ ਹਥਿਆਰ ਰੱਖਣ ਵਾਲਿਆਂ ਕੋਲ ਆਪਣੇ ਹਥਿਆਰ ਜਮ੍ਹਾਂ ਕਰਾਉਣ ਲਈ ਛੇ ਮਹੀਨਾ ਦਾ ਸਮਾਂ ਹੈ। ਨਵੀਂ ਯੋਜਨਾ ਦੇ ਤਹਿਤ ਹੁਣ ਹਥਿਆਰ ਰੱਖਣਾ ਗੈਰਕਾਨੂੰਨੀ ਹੈ ਅਤੇ ਇਸ ਸਮੇਂ ਦੌਰਾਨ ਹਥਿਆਰ ਜਮ੍ਹਾਂ ਕਰਾਉਣ ਵਾਲਿਆਂ ਉਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਵੇਗੀ। ਇਹ ਮੋਹਲਤ ਖਤਮ ਹੋਣ ਬਾਅਦ ਹਥਿਆਰ ਰੱਖਣ ਉਤੇ ਪੰਜ ਸਾਲ ਦੀ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:new zealand government started to buy back guns