ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 ਨਾਈਜਰ ਟੈਂਕਰ ਧਮਾਕੇ ਚ ਮਰਨ ਵਾਲਿਆਂ ਦੀ ਗਿਣਤੀ 76 ਪੁੱਜੀ

 

ਨਾਈਜਰ ਦੀ ਰਾਜਧਾਨੀ ਨਿਯਾਮੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ 6 ਮਈ ਨੂੰ ਇੱਕ ਟੈਂਕਰ ਟਰੱਕ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 76 ਹੋ ਗਈ ਹੈ।

 

ਇੱਕ ਸਰਕਾਰੀ ਟੀਵੀ ਚੈਨਲ ਨੇ ਐਤਵਾਰ (12 ਮਈ) ਦੇਰ ਸ਼ਾਮ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਪਿਛਲੇ ਮੰਗਲਵਾਰ ਨੂੰ ਇੱਕ ਸਰਕਾਰੀ ਰਿਪੋਰਟ ਵਿੱਚ 60 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਵਿੱਚ 55 ਲੋਕਾਂ ਦੀ ਮੌਤ ਮੌਕੇ ਉੱਤੇ ਹੀ ਹੋ ਗਈ ਸੀ। ਇਹ ਧਮਾਕਾ ਨਿਯਾਮੇ ਹਵਾਈ ਅੱਡੇ ਤੋਂ ਕੁਝ ਮੀਟਰ ਦੂਰ ਹੋਇਆ ਸੀ।

 

ਜ਼ਿਆਦਾਤਰ ਪੀੜਤ ਅਜਿਹੇ ਸਨ ਜੋ ਟੈਂਕਰ ਦੇ ਪਲਟ ਜਾਣ ਕਾਰਨ ਉਸ ਵਿੱਚੋਂ ਨਿਕਲ ਰਹੇ ਤੇਲ ਨੂੰ ਇਕੱਠਾ ਕਰ ਰਹੇ ਸਨ, ਉਸੇ ਟੈਂਕਰ ਵਿੱਚ ਧਮਾਕਾ ਹੋ ਗਿਆ ਸੀ। ਨਾਈਜ਼ਰ ਨੇ ਬੁੱਧਵਾਰ (8 ਮਈ) ਤੋਂ ਸ਼ੁੱਕਰਵਾਰ ਤੱਕ ਤਿੰਨ ਦਿਨ ਦਾ ਰਾਸ਼ਟਰੀ ਸ਼ੋਕ ਐਲਾਨਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Niger tanker truck blast toll rises to 76