ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ ਵਿਚ ਬੰਦੂਕਧਾਰੀਆਂ ਵੱਲੋਂ 50 ਲੋਕਾਂ ਦਾ ਕਤਲ

ਨਾਈਜੀਰੀਆ ਵਿਚ ਬੰਦੂਕਧਾਰੀਆਂ ਵੱਲੋਂ 50 ਲੋਕਾਂ ਦਾ ਕਤਲ

ਉਤਰ ਪੱਛਮ ਨਾਈਜੀਰੀਆ ਵਿਚ ਜੰਮਫਾਰਾ ਸੂਬੇ ਦੇ ਜੰਗਲ ਵਿਚ ਡੇਰਾ ਲਗਾਈ ਬੈਠੇ ਬੰਦੂਕਧਾਰੀਆਂ ਨੇ ਸ਼ਨੀਵਾਰ ਨੂੰ ਘੱਟ ਤੋਂ ਘੱਟ 50 ਲੋਕਾਂ ਦਾ ਕਤਲ ਕਰ ਦਿੱਤਾ। ਸਥਾਨਕ ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ।

 

ਜਮਫਾਰਾ ਦੀ ਸਟੇਟ ਹਾਊਸ ਅਸੈਬਲੀ ਦੇ ਸਪੀਕਰ ਸਾਨੁਸੀ ਰਿਕਿਜੀ ਨੇ ਕਿਹਾ ਕਿ ਮੰਗਲਵਾਰ ਨੂੰ ਕਾਰੂਆ ਨਮੋਦਾ ਖੇਤਰ ਵਿਚ ਇਹ ਘਟਨਾ ਹੋਈ। ਸੂਬੇ ਵਿਚ ਹਥਿਆਰਬੰਦ ਗਰੁੱਪਾਂ ਨਾਲ ਮੁਕਾਬਲੇ ਵਿਚ ਸੁਰੱਖਿਆ ਏਜੰਸੀਆਂ ਦੀ ਮਦਦ ਕਰਨ ਵਾਲੇ ਸਵੈ ਸੇਵਕ ਮੈਂਬਰਾਂ ਦਾ ਕਤਲ ਕੀਤਾ ਗਿਆ ਹੈ।

 

ਅਧਿਕਾਰੀ ਨੇ ਕਿਹਾ ਕਿ ਜੰਗਲ ਵਿਚ ਬੰਦੂਕਧਾਰੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਬਾਅਦ ਸੀਜੇਟੀਐਫ ਨੇ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਬਿਨਾਂ ਬੰਦੂਕਧਾਰੀਆਂ ਦਾ ਸਾਹਮਣਾ ਕੀਤਾ।

 

ਉਨ੍ਹਾਂ ਦੱਸਿਆ ਕਿ ਸੀਜੇਟੀਐਫ ਦੇ ਮੈਂਬਰਾਂ ਨੇ ਕਰੂਆ ਨਮੋਦਾ ਵਿਚ ਸਕਾਜਿਕੀ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਜੰਗਲ ਵਿਚ ਬੰਦੂਕਧਾਰੀਆਂ ਦਾ ਸਾਹਮਣਾ ਕੀਤਾ। ਦੋਵੇਂ ਪਾਸੇ ਤੋਂ ਹੋਏ ਮੁਕਾਬਲੇ ਵਿਚ 50 ਲੋਕ ਮਾਰੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nigeria Gumnen killed 50 innocent people