ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਕੀ ਹੇਲੀ ਨੇ ਆਪਣੀ ਕਿਤਾਬ ’ਚ ਪਾਕਿਸਤਾਨ ਬਾਰੇ ਕੀਤਾ ਵੱਡਾ ਖੁਲਾਸਾ

ਸੰਯੁਕਤ ਰਾਸ਼ਟਰ ਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਦਾ ਕਹਿਣਾ ਹੈ ਕਿ ਪਾਕਿਸਤਾਨ ਉਨ੍ਹਾਂ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ “ਅਮਰੀਕੀ ਫ਼ੌਜੀਆਂਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਹੈਲੀ ਦੀ ਕਿਤਾਬ “ਵਿਲ ਆਲ ਡਾਇ ਰਿਸਪੈਕਟ: ਡਿਫ਼ੈਂਡਿੰਗ ਅਮਰੀਕਾ ਵੀਦ ਗ੍ਰੀਟ ਐਂਡ ਗਰੇਸਮੰਗਲਵਾਰ (12 ਨਵੰਬਰ) ਨੂੰ ਬਾਜ਼ਾਰ ਚ ਆਈ।

 

ਭਾਰਤੀ ਮੂਲ ਦੀ ਅਮਰੀਕੀ ਨਿੱਕੀ ਹੇਲੀ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਉਦੋਂ ਨਾਰਾਜ਼ ਹੋਏ ਜਦੋਂ ਉਨ੍ਹਾਂ ਨੇ ਮੈਨੂੰ ਇਹ ਸਿੱਟਾ ਸੌਂਪਿਆ ਕਿ ਅਮਰੀਕੀ ਮਦਦ ਪ੍ਰਾਪਤ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਚ ਸ਼ਾਮਲ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਨਾ ਸਿਰਫ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਵਿਰੁੱਧ ਵੋਟ ਦਿੱਤੀ ਬਲਕਿ ਅੱਤਵਾਦੀਆਂ ਨੂੰ ਪਨਾਹ ਵੀ ਦਿੱਤੀ।

 

ਹੇਲੀ ਨੇ ਆਪਣੀ ਕਿਤਾਬ ਚ ਲਿਖਿਆ, "ਅਸੀਂ ਪਾਕਿਸਤਾਨ ਨੂੰ ਹੋਰ ਦੇਸ਼ਾਂ ਨਾਲੋਂ ਜ਼ਿਆਦਾ ਸਹਾਇਤਾ ਦਿੱਤੀ।" 2017 ਚ ਯੂਐਸ ਨੇ ਆਪਣੀ ਫੌਜ ਨੂੰ ਤਕਰੀਬਨ 1 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ। ਪਾਕਿਸਤਾਨ ਸੰਯੁਕਤ ਰਾਸ਼ਟਰ ਚ 76 ਫੀਸਦ ਸਮੇਂ ਸਾਡਾ ਵਿਰੋਧ ਕਰਦਾ ਹੈ। ਸਭ ਤੋਂ ਬੁਰਾ ਇਹ ਹੈ ਕਿ ਪਾਕਿਸਤਾਨ ਉਨ੍ਹਾਂ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਸਾਡੇ ਅਮਰੀਕੀ ਫੌਜੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।”

 

ਉਨ੍ਹਾਂ ਕਿਹਾ, "ਮੈਂ ਇਨ੍ਹਾਂ ਸਿੱਟਿਆਂ ਅਤੇ ਹੋਰ ਚੀਜ਼ਾਂ ਤੋਂ ਰਾਸ਼ਟਰਪਤੀ ਟਰੰਪ ਨੂੰ ਜਾਣੂ ਕਰਵਾਇਆ। ਉਨ੍ਹਾਂ ਨੂੰ ਗੁੱਸਾ ਆਇਆ।" ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਕਾਂਗਰਸ ਨੂੰ ਇਕ ਬਿੱਲ ਪਾਸ ਕਰਨ ਲਈ ਕਿਹਾ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਅਮਰੀਕੀ ਵਿਦੇਸ਼ੀ ਸਹਾਇਤਾ ਸਿਰਫ ਅਮਰੀਕੀ ਹਿੱਤਾਂ ਅਤੇ ਅਮਰੀਕਾ ਦੇ ਮਿੱਤਰਾਂ ਨੂੰ ਵਾਧਾ ਦੇਣ ਲਈ ਦਿੱਤੀ ਜਾਵੇ।” ਹੇਲੀ ਨੇ ਕਿਹਾ ਕਿ ਮਾਨਵਤਾਵਾਦੀ ਸਹਾਇਤਾ ਹਮੇਸ਼ਾਂ ਹੀ ਅਮਰੀਕਾ ਦੀ ਤਰਜੀਹ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nikki Haley made a big disclosure on Pakistan in her book