ਅਗਲੀ ਕਹਾਣੀ

ਨਿੱਕੀ ਹੈਲੇ ਨੇ ਸੰਯੁਕਤ ਰਾਸ਼ਟਰ ਤੋਂ ਦਿੱਤਾ ਅਸਤੀਫ਼ਾ

ਨਿੱਕੀ ਹੈਲੇ ਨੇ ਸੰਯੁਕਤ ਰਾਸ਼ਟਰ ਤੋਂ ਦਿੱਤਾ ਅਸਤੀਫ਼ਾ

ਅਮਰੀਕਾ `ਚ ਕੈਬਿਨੇਟ ਪੱਧਰ ਦਾ ਅਹੁਦਾ ਤੇ ਦਰਜਾ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਨਿੱਕੀ ਹੈਲੇ ਨੇ ਅੱਜ ਸੰਯੁਕਤ ਰਾਸ਼ਟਰ `ਚ ਅਮਰੀਕਾ ਦੇ ਸਫ਼ੀਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।


ਸੀਐੱਨਐੱਨ ਦੀ ਰਿਪੋਰਟ ਅਨੁਸਾਰ ਸ੍ਰੀਮਤੀ ਨਿੱਕੀ ਹੈਲੇ ਨੇ ਆਪਣਾ ਅਸਤੀਫ਼ਾ ਸਿੱਧਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜ ਦਿੱਤਾ ਹੈ।


ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਾਰਾਹ ਸੈਂਡਰਜ਼ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਰਾਸ਼ਟਰਪਤੀ ਟਰੰਪ ਤੇ ਸਫ਼ੀਰ ਨਿੱਕੀ ਹੈਲੇ ਛੇਤੀ ਹੀ ਵ੍ਹਾਈਟ ਹਾਊਸ `ਚ ਮੁਲਾਕਾਤ ਕਰਨਗੇ।   

 

ਇੱਥੇ ਵਰਨਣਯੋਗ ਹੈ ਕਿ ਸ੍ਰੀਮਤੀ ਨਿੱਕੀ ਹੈਲੇ ਦੇ ਮਾਪੇ ਅੰਮ੍ਰਿਤਸਰ ਦੇ ਹਨ।

 

ਉਂਝ 46 ਸਾਲਾ ਸ੍ਰੀਮਤੀ ਨਿੱਕੀ ਹੈਲੇ ਦਸੰਬਰ ਮਹੀਨੇ ਤੱਕ ਸੰਯੁਕਤ ਰਾਸ਼ਟਰ `ਚ ਅਮਰੀਕੀ ਸਫ਼ੀਰ ਬਣੇ ਰਹਿਣਗੇ।


ਇੱਥੇ ਵਰਨਣਯੋਗ ਹੈ ਕਿ ਆਉਂਦੀ 6 ਨਵੰਬਰ ਨੂੰ ਅਮਰੀਕਾ `ਚ ਜਿ਼ਮਨੀ ਚੋਣਾਂ ਹੋਣ ਜਾ ਰਹੀਆਂ ਹਨ। ਪਹਿਲਾਂ ਸਾਊਥ ਕੈਰੋਲਾਇਨਾ ਦੇ ਗਵਰਨਰ ਰਹਿ ਚੁੱਕੇ ਸ੍ਰੀਮਤੀ ਨਿੱਕੀ ਹੈਲੇ ਜਨਵਰੀ 2017 ਤੋਂ ਸੰਯੁਕਤ ਰਾਸ਼ਟਰ `ਚ ਹੀ ਸਨ। ਉਨ੍ਹਾਂ ਆਪਣੇ ਇਸ ਕਾਰਜਕਾਲ ਦੌਰਾਨ ਕਈ ਕੌਮਾਂਤਰੀ ਸੰਕਟਾਂ ਦੌਰਾਨ ਅਮਰੀਕਾ ਦੀ ਅਗਵਾਈ ਕੀਤੀ; ਜਿਨ੍ਹਾਂ ਵਿੱਚੋਂ ਉੱਤਰੀ ਕੋਰੀਆ ਦਾ ਪ੍ਰਮਾਣੂ ਪ੍ਰੋਗਰਾਮ ਖ਼ਤਮ ਕਰਵਾਉਣਾ ਤੇ ਸੀਰੀਆ `ਚ ਸੰਘਰਸ਼ ਘਟਾਉਣਾ ਪ੍ਰਮੁੱਖ ਹਨ।

ਨਿੱਕੀ ਹੈਲੇ ਨੇ ਸੰਯੁਕਤ ਰਾਸ਼ਟਰ ਤੋਂ ਦਿੱਤਾ ਅਸਤੀਫ਼ਾ


ਰਾਸ਼ਟਰਪਤੀ ਟਰੰਪ ਨੇ ਜਦੋਂ ਇਰਾਨ ਪ੍ਰਮਾਣੂ ਸਮਝੌਤੇ ਤੋਂ ਆਪਣੇ ਪੈਰ ਪਿਛਾਂਹ ਖਿੱਚੇ ਸਨ, ਤਦ ਵੀ ਸ੍ਰੀਮਤੀ ਨਿੱਕੀ ਹੈਲੇ ਨੇ ਇਰਾਨ ਦੀ ਸਖ਼ਤ ਆਲੋਚਨਾ ਕੀਤਾ ਸੀ। ਇਹ ਸਮਝੌਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਹੋਇਆ ਸੀ।


ਸ੍ਰੀ ਟਰੰਪ ਨੇ ਸੰਯੁਕਤ ਰਾਸ਼ਟਰ `ਚ ਸ੍ਰੀਮਤੀ ਨਿੱਕੀ ਹੈਲੇ ਵੱਲੋਂ ਅਮਰੀਕਾ ਲਈ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਪਰ ਹਾਲੇ ਉਨ੍ਹਾਂ ਸ੍ਰੀਮਤੀ ਨਿੱਕੀ ਹੈਲੇ ਦੇ ਜਾਨਸ਼ੀਨ ਦਾ ਵੀ ਕੋਈ ਐਲਾਨ ਨਹੀਂ ਕੀਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nikki Haley resigns from UN