ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ’ਚ 9 ਅਤਿਵਾਦੀ ਮਾਰੇ, 2 ਫ਼ੌਜੀ ਜ਼ਖਮੀ

ਅਫਗਾਨਿਸਤਾਨ ਦੇ ਪਕੁਆਦਾ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਸੈਨਾ ਨਾਲ ਮੁਕਾਬਲੇ ਵਿੱਚ ਨੌਂ ਅੱਤਵਾਦੀ ਮਾਰੇ ਗਏ ਅਤੇ ਦੋ ਸੈਨਿਕ ਜ਼ਖਮੀ ਹੋ ਗਏ।

 

ਆਰਮੀ 203 ਥੰਡਰ ਕੋਰ ਦੇ ਅਧਿਕਾਰੀ ਏਮਲ ਮੁਹੰਮਦ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਯਦ ਕਰਮ ਜ਼ਿਲ੍ਹੇ ਦੇ ਮਛਲਗੋ ਵਾਟਰ ਡੈਮ ਵਿਖੇ ਸੁਰੱਖਿਆ ਬਲਾਂ ਦੀਆਂ ਚੌਕੀਆਂ 'ਤੇ ਹਮਲਾ ਕੀਤਾ।

 

ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹੋਈ ਮੁਠਭੇੜ ਵਿਚ 9 ਅੱਤਵਾਦੀ ਮਾਰੇ ਗਏ ਅਤੇ ਪੰਜ ਅੱਤਵਾਦੀ ਜ਼ਖਮੀ ਹੋ ਗਏ।

 

ਉਨ੍ਹਾਂ ਕਿਹਾ ਕਿ ਮੁਕਾਬਲੇ ਵਿਚ ਦੋ ਸੈਨਿਕ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫੌਜ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਫਗਾਨਿਸਤਾਨ ਵਿਚ ਸਰਗਰਮ ਅੱਤਵਾਦੀ ਸੰਗਠਨ ਤਾਲਿਬਾਨ ਨੇ ਹਾਲੇ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nine terrorists killed two soldiers injured in Afghan security forces action