ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਅਦਾਲਤ ’ਚ ਪੇਸ਼ ਕੀਤੇ ਹੋਰ ਸਬੂਤ

ਨੀਰਵ ਮੋਦੀ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਅਦਾਲਤ ’ਚ ਪੇਸ਼ ਕੀਤੇ ਹੋਰ ਸਬੂਤ

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਵੇਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਉਸਦੇ ਖਿਲਾਫ਼ ਸ਼ੁੱਕਰਵਾਰ ਨੂੰ ਹੋਰ ਸਬੂਤ ਪੇਸ਼ ਕੀਤੇ ਗਏ। ਨੀਰਵ ਮੋਦੀ ਸ਼ੁੱਕਰਵਾਰ ਨੂੰ ਦੂਜੀ ਵਾਰ ਜਮਾਨਤ ਲੈਣ ਦਾ ਯਤਨ ਕਰਨ ਵਾਲਾ ਹੈ। ਕ੍ਰਾਊਨ ਪ੍ਰੋਸੇਕਿਊਸ਼ਨ ਸਰਵਿਸ ਨੇ ਭਾਰਤੀ ਅਧਿਕਾਰੀਆਂ ਵੱਲੋਂ ਅਦਾਲਤ ਵਿਚ ਹੋਰ ਸਬੂਤਾਂ ਦੇ ਦਸਤਾਵੇਜ ਪੇਸ਼ ਕੀਤੇ ਹਨ।

 

ਮੁੱਖ ਮੈਜਿਸਟ੍ਰੇਟ ਅਮਾ ਅਰਬਥਨਾਟ ਨੇ ਇਸ ਸਬੰਧੀ ਟਿੱਪਣੀ ਕੀਤੀ ਇਹ ਮਹਿਜ ਕੁਝ ਕਾਗਜ਼ਾਂ ਵਾਲੀ ਵੱਡੀ ਫਾਇਲ ਹੈ। ਅਰਬਥਨੋਟ ਨੇ ਹੀ ਪਿਛਲੇ ਸਾਲ ਦਸੰਬਰ ਵਿਚ ਵਿਜੈ ਮਾਲਿਆ ਦੇ ਹਵਾਲਗੀ ਦੇ ਆਦੇਸ਼ ਦਿੱਤੇ ਸਨ।

 

ਇਸ ਤੋਂ ਪਹਿਲਾਂ ਜ਼ਿਲ੍ਹਾ ਜੱਜ ਮੈਰੀ ਮੈਲੋਨ ਦੀ ਅਦਾਲਤ ਵਿਚ ਪਹਿਲੀ ਸੁਣਵਾਈ ਵਿਚ ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਖਾਰਜ ਕੀਤੀ ਜਾ ਚੁੱਕੀ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ ਮੱਧ ਲੰਡਨ ਦੀ ਇਕ ਬੈਂਕ ਬ੍ਰਾਂਚ ਤੋਂ ਗ੍ਰਿਫਤਾਰ ਕੀਤਾ ਸੀ। ਉਹ ਉਥੇ ਨਵਾਂ ਖਾਤਾ ਖੁੱਲ੍ਹਵਾਉਣ ਗਿਆ ਸੀ।

 

ਭਾਰਤੀ ਅਧਿਕਾਰੀਆਂ ਦਾ ਪੱਖ ਰੱਖ ਰਹੇ ਕ੍ਰਾਊਨ ਪ੍ਰੋਸੇਕਿਊਸ਼ਨ ਸਰਵਿਸ ਨੇ ਪਹਿਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਨੀਰਵ ਮੋਦੀ ਕਰੀਬ ਦੋ ਅਰਬ ਡਾਲਰ ਦੇ ਮਨੀ ਲਾਰਡਿੰਗ ਤੇ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਹਨ। ਸ਼ੁੱਕਰਵਾਰ ਦੀ ਸੁਣਵਾਈ ਵਿਚ ਕ੍ਰਾਊਨ ਪ੍ਰੋਸੇਕਿਊਸ਼ਨ ਸਰਵਿਸ ਦਾ ਸਹਿਯੋਗ ਸੀਬੀਆਈ ਅਤੇ ਈਡੀ ਦੀ ਇਕ ਟੀਮ ਕਰੇਗੀ।

 

ਨੀਰਵ ਮੋਦੀ ਦੇ ਵਕੀਲਾਂ ਨੇ ਪਹਿਲੀ ਸੁਣਵਾਈ ਵਿਚ ਜਮਾਨਤ ਲਈ ਪੰਜ ਲੱਖ ਪੌਂਡ ਦੀ ਪੇਸ਼ਕਸ ਕੀਤੀ ਸੀ ਅਤੇ ਸਖਤ ਤੋਂ ਸਖਤ ਸ਼ਰਤਾਂ ਨੂੰ ਮੰਨਣ ਉਤੇ ਸਹਿਮਦੀ ਪ੍ਰਗਟਾਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਸੁਣਵਾਈ ਵਿਚ ਨੀਰਵ ਮੋਦੀ ਦੇ ਵਕੀਲ ਜਮਾਨ ਲਈ ਪੇਸ਼ਕਸ਼ ਦੀ ਰਕਮ ਨੂੰ ਵਧਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirav Modi Extradition Additional evidence against Nirav Modi submitted in UK court