ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਦੀ ਹਿਰਾਸਤ 'ਚ 19 ਸਤੰਬਰ ਤੱਕ ਦਾ ਵਾਧਾ


ਵੀਰਵਾਰ ਨੂੰ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਦਾ ਸਮਾਂ 19 ਸਤੰਬਰ ਤੱਕ ਵਧਾ ਦਿੱਤਾ ਗਿਆ। ਨੀਰਵ ਮੋਦੀ ਬ੍ਰਿਟੇਨ ਦੀ ਜੇਲ੍ਹ ਵਿੱਚ ਬੰਦ ਹੈ। ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਨੇ ਵੀਡੀਓ ਲਿੰਕ ਰਾਹੀਂ ਇਸ ਕੇਸ ਦੀ ਸੰਖੇਪ ਸੁਣਵਾਈ ਕੀਤੀ।

 

ਨੀਰਵ ਮੋਦੀ ਲਗਭਗ ਦੋ ਅਰਬ ਡਾਲਰ ਦੀ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਭਾਰਤ ਨੂੰ ਲੋੜੀਂਦਾ ਹੈ। ਉਸ ਨੂੰ ਮਾਰਚ ਵਿੱਚ ਇੱਥੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਸਥਾਨਕ ਵੈਂਡਸਵਰਥ ਕੈਦ ਵਿੱਚ ਸੀ। ਯੂਕੇ ਦੇ ਕਾਨੂੰਨ ਦੇ ਆਧਾਰ ਉੱਤੇ ਉਸ ਨੂੰ ਚਾਰ ਹਫ਼ਤੇ ਤੋਂ ਬਾਅਦ ਹਿਰਾਸਤ ਦੀ ਮਿਆਦ ਵਧਾਉਣ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ।

 

ਇਸ ਤੋਂ ਪਹਿਲਾਂ ਪਿਛਲੀ ਹਾਜ਼ਰੀ ਵਿੱਚ ਚੀਫ਼ ਜਸਟਿਸ ਐੱਮਾ ਅਰਬਨਾਟ ਨੇ ਸੰਕੇਤ ਦਿੱਤਾ ਸੀ ਕਿ ਦੋਵੇਂ ਧਿਰਾਂ ਛੇਤੀ ਹੀ ਹਵਾਲਗੀ ਲਈ ਪ੍ਰਸਤਾਵਿਤ ਪੰਜ ਦਿਨਾਂ ਦੀ ਸੁਣਵਾਈ ‘ਤੇ ਸਹਿਮਤ ਹੋ ਸਕਦੀਆਂ ਹਨ। ਇਹ ਸੁਣਵਾਈ ਵੀ ਵੀਡੀਓ ਲਿੰਕ ਰਾਹੀਂ ਕੀਤੀ ਗਈ।

 

ਅਦਾਲਤ ਨੇ ਪਹਿਲਾਂ ਵੀ ਕਈ ਵਾਰ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਪਿਛਲੇ ਮਹੀਨੇ ਬ੍ਰਿਟੇਨ ਦੀ ਉੱਚ ਅਦਾਲਤ ਨੇ ਵੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਹ ਉਸ ਦੀ ਚੌਥੀ ਜ਼ਮਾਨਤ ਪਟੀਸ਼ਨ ਸੀ। ਉੱਚ ਅਦਾਲਤ ਨੇ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਇਹ ਨੀਰਵ ਮੋਦੀ ਦੀ ਦੂਜੀ ਪੇਸ਼ੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirav Modi jail term extended till 19 September London court order