ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਨੇ ਕੈਨੇਡੀਅਨ ਨੂੰ ਡੇਢ ਕਰੋੜ `ਚ ਵੇਚੀ ਨਕਲੀ ਹੀਰੇ ਦੀ ਅੰਗੂਠੀ

ਨੀਰਵ ਮੋਦੀ

ਨੀਰਵ ਮੋਦੀ `ਤੇ ਭਾਰਤ `ਚ ਤਾਂ ਬੈਂਕਾਂ ਨਾਲ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗੇ ਹੀ ਹੋਏ ਹਨ; ਹੁਣ ਉਸ ਦੀ ਇੱਕ ਕੈਨੇਡੀਅਨ ਨਾਗਰਿਕ ਪੌਲ ਅਲਫ਼ੌਂਸੋ ਨਾਲ ਕੀਤੀ ਲਗਭਗ ਡੇਢ ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੌਲ ਨੇ ਅਮਰੀਕਾ `ਚ ਨੀਰਵ ਮੋਦੀ ਤੋਂ ਹੀਰੇ ਦੀ ਇੱਕ ਮਹਿੰਗੀ ਅੰਗੂਠੀ 2 ਲੱਖ ਡਾਲਰ (ਲਗਭਗ 148 ਕਰੋੜ ਤੋਂ ਵੀ ਵੱਧ ਭਾਰਤੀ ਰੁਪਏ) `ਚ ਖ਼ਰੀਦ ਕੇ ਆਪਣੀ ਗਰਲ-ਫ਼ਰੈਂਡ ਨੂੰ ਭੇਟ ਕੀਤੀ ਸੀ। ਪਰ ਬਾਅਦ `ਚ ਪਤਾ ਲੱਗਾ ਕਿ ਉਹ ਅੰਗੂਠੀ ਤਾਂ ਜਾਅਲੀ ਹੈ। ਪੌਲ ਦੀ ਦੋਸਤ ਕੁੜੀ ਨੂੰ ਜਦੋਂ ਪਤਾ ਲੱਗਾ ਕਿ ਅੰਗੂਠੀ ਹੀਰੇ ਦੀ ਨਹੀਂ, ਸਗੋਂ ਜਾਅਲੀ ਹੈ, ਤਾਂ ਉਹ ਉਸ ਨੂੰ ਛੱਡ ਕੇ ਚਲੀ ਗਈ।


‘ਸਾਊਥ ਚਾਈਨਾ ਮੌਰਨਿੰਗ ਪੋਸਟ` ਵੱਲੋਂ ਪ੍ਰਕਾਸਿ਼ਤ ਰਿਪੋਰਟ ਮੁਤਾਬਕ ਪੌਲ ਅਲਫ਼ੌਂਸੋ ਨੂੰ ਉਹ ਅੰਗੂਠੀ ਖ਼ਰੀਦਦੇ ਸਮੇਂ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਨੀਰਵ ਮੋਦੀ `ਤੇ ਭਾਰਤ `ਚ ਧੋਖਾਧੜੀ ਦੇ ਇਲਜ਼ਮ ਲੱਗੇ ਹੋਏ ਹਨ।


ਪੌਲ ਅਲਫ਼ੌਂਸੋ ਸਾਲ 2012 `ਚ ਪਹਿਲੀ ਵਾਰ ਨੀਰਵ ਮੋਦੀ ਨੂੰ ਮਿਲੇ ਸਨ। ਤਦ ਉਨ੍ਹਾਂ ਦੀ ਮੁਲਾਕਾਤ ਨਿਊ ਯਾਰਕ ਦੇ ਬੈਵਰਲੀ ਹਿਲਜ਼ ਹੋਟਲ `ਚ ਇੱਕ ਸਮਾਰੋਹ ਦੌਰਾਨ ਹੋਈ ਸੀ। ਫਿਰ ਉਹ ਕੈਲੀਫ਼ੋਰਨੀਆ ਦੇ ਮਾਲਿਬੂ ਸ਼ਹਿਰ `ਚ ਮਿਲੇ ਤੇ ਫਿਰ ਅਗਲੇ ਹੀ ਹਫ਼ਤੇ ਨਿਊ ਯਾਰਕ ਦੇ ਮੈਂਡੈਰਿਨ ਓਰੀਐਂਟਲ `ਚ ਇੱਕ ਸਮਾਰੋਹ `ਚ ਇਕੱਠੇ ਹੋਏ ਸਨ।


ਉਸ ਤੋਂ ਬਾਅਦ ਉਹ ਇਸ ਵਰ੍ਹੇ ਅਪ੍ਰੈਲ ਤੱਕ ਕਦੇ ਵੀ ਇੱਕ-ਦੂਜੇ ਨੂੰ ਨਹੀਂ ਮਿਲੇ ਸਨ। ਦਰਅਸਲ ਪੌਲ ਅਲਫ਼ੌਂਸੋ ਨੇ ਨੀਰਵ ਮੋਦੀ ਨੂੰ ਇੱਕ ਈ-ਮੇਲ ਭੇਜ ਕੇ ਬੇਨਤੀ ਕੀਤੀ ਸੀ,‘ਮੈਂ ਆਪਣੀ ਮੰਗਣੀ ਦੀ ਅੰਗੂਠੀ ਖ਼ਰੀਦਣ ਲਈ ਬਾਜ਼ਾਰ `ਚ ਹਾਂ। ਮੈਂ ਅੱਜ ਆਪਣੀ ਗਰਲ ਫ਼ਰੈਂਡ ਅੱਗੇ ਵਿਆਹ ਦਾ ਪ੍ਰਸਤਾਵ ਰੱਖਣਾ ਹੈ ਤੇ ਮੈਨੂੰ ਕੁਝ ਸਪੈਸ਼ਲ ਚਾਹੀਦਾ ਹੈ।`


ਅਲਫ਼ੌਂਸੋ ਨੇ ਇਹ ਵੀ ਆਖਿਆ ਸੀ ਕਿ ਉਹ ਆਪਣੀ ਅੰਗੂਠੀ ਦਾ ਡਿਜ਼ਾਇਨ ਖ਼ੁਦ ਤਿਆਰ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਆਪਣਾ ਬਜਟ 1 ਲੱਖ ਡਾਲਰ ਦੱਸਿਆ ਸੀ।


ਨੀਰਵ ਦਾ ਜੁਆਬ ਉਸੇ ਦਿਨ ਆ ਗਿਆ ਤੇ ਉਸ ਨੇ ਕਿਹਾ ਕਿ ਉਹ ਉਸ ਦੀ ਮੰਗਣੀ ਦੀ ਅੰਗੂਠੀ ਤਿਆਰ ਕਰ ਕੇ ਦੇਵੇਗਾ। ‘ਪੌਲ..., ਮੇਰੇ ਕੋਲ ਤੁਹਾਡੇ ਲਈ ਇੱਕ ‘ਪਰਫ਼ੈਕਟ ਰਿੰਗ` (ਮੁਕੰਮਲ ਅੰਗੂਠੀ) ਹੈ।`


ਨੀਰਵ ਮੋਦੀ ਦੇ ਕਹਿਣ `ਤੇ ਪੌਲ ਅਲਫ਼ੌਂਸੋ ਨੇ ਰਕਮ ਵੀ ਹਾਂਗਕਾਂਗ ਦੇ ਇੱਕ ਬੈਂਕ ਖਾਤੇ `ਚ ਜਮ੍ਹਾ ਕਰਵਾ ਦਿੱਤੀ। ਅੰਗੂਠੀ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਂਨਗਰ ਵੈਨਕੂਵਰ `ਚ 17 ਜੂਨ ਨੂੰ ਦਿੱਤੀ ਗਈ ਤੇ ਉਸ ਅੰਗੂਠੀ ਦੀ ਪ੍ਰਮਾਣਿਕਤਾ ਦੇ ਸਰਟੀਫਿ਼ਕੇਟ ਵੀ ਛੇਤੀ ਹੀ ਦੇਣ ਦਾ ਭਰੋਸਾ ਦਿਵਾਇਆ ਗਿਆ।


ਪੌਲ ਅਲਫ਼ੌਂਸੋ ਨੇ ਹੁਣ ਕੈਲੀਫ਼ੋਰਨੀਆ ਦੀ ਇੱਕ ਸੁਪੀਰੀਅਰ ਕੋਰਟ `ਚ ਨੀਰਵ ਮੋਦੀ ਖਿ਼ਲਾਫ਼ 42 ਲੱਖ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਹੈ    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirav Modi sold a fake diamond ring to Canadian