ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ’ਤੇ 9 ਤੇ 12 ਨਵੰਬਰ ਨੂੰ ਨਹੀਂ ਲੱਗੇਗੀ ਕੋਈ ਫ਼ੀਸ

​​​​​​​ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ’ਤੇ 9 ਤੇ 12 ਨਵੰਬਰ ਨੂੰ ਨਹੀਂ ਲੱਗੇਗੀ ਕੋਈ ਫ਼ੀਸ

ਸਰਵਿਸ ਫ਼ੀਸ ’ਤੇ ਪਿਛਲੇ ਦੋ ਦਿਨਾਂ ਤੋਂ ਜਾਰੀ ਭੰਬਲ਼ਭੂਸਾ ਖ਼ਤਮ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਅੱਜ ਸਨਿੱਚਰਵਾਰ 9 ਨਵੰਬਰ ਅਤੇ ਮੰਗਲਵਾਰ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਪੁੱਜਣ ਵਾਲੇ ਕਿਸੇ ਸ਼ਰਧਾਲੂ ਤੋਂ 20 ਡਾਲਰ ਦੀ ਨਿਰਧਾਰਤ ਫ਼ੀਸ ਨਹੀਂ ਲਵੇਗਾ। ਸ੍ਰੀ ਕੁਰੈਸ਼ੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ‘ਪ੍ਰੇਮ ਦਾ ਲਾਂਘਾ’ ਹੈ ਤੇ ਉਸ ਵਿੱਚ ਕੋਈ ਨਾਪਾਕ ਸਾਜ਼ਿਸ਼ ਨਹੀਂ ਹੈ।

 

 

ਦਰਅਸਲ, ਸ੍ਰੀ ਕੁਰੈਸ਼ੀ ਅਜਿਹੇ ਕੁਝ ਦੋਸ਼ਾਂ ਦਾ ਜਵਾਬ ਦੇ ਰਹੇ ਸਨ; ਜਿਨ੍ਹਾਂ ਵਿੱਚ ਆਖਿਆ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਪੰਜਾਬ ਵਿੱਚ ਵੱਖਵਾਦ ਨੂੰ ਹੱਲਾਸ਼ੇਰੀ ਦੇਣ ਲਈ ਕੀਤੀ ਜਾ ਸਕਦੀ ਹੈ। ਭਾਰਤ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੁਰੈਸ਼ੀ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ‘ਇਤਿਹਾਸਕ’ ਕਰਾਰ ਦਿੱਤਾ।

 

 

ਇਹ ਲਾਂਘਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਪੈਂਦੇ ਕਰਤਾਰਪੁਰ ਸਾਹਿਬ ਨੂੰ ਜੋੜੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਵਰ੍ਹੇ ਇਸੇ ਅਸਥਾਨ ’ਤੇ ਬਿਤਾਏ ਸਨ।

 

 

ਹੁਣ 12 ਨਵੰਬਰ ਨੂੰ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ 550ਵਾਂ ਪ੍ਰਕਾਸ਼ ਪੁਰਬ ਹੈ, ਇਸ ਲਈ ਐਤਕੀਂ ਸਿੱਖ ਸੰਗਤ ਦਾ ਕਈ ਗੁਣਾ ਵੱਧ ਜੋਸ਼ ਵੇਖਣ ਨੂੰ ਮਿਲ ਰਿਹਾ ਹੈ।

 

 

ਬੀਤੀ 5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰ ਦਿੱਤੀ ਗਈ ਸੀ; ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਸਬੰਧ ਬਹੁਤ ਜ਼ਿਆਦਾ ਕੜਵਾਹਟ ਨਾਲ ਭਰ ਗਏ ਹਨ। ਦੋਵੇਂ ਦੇਸ਼ਾਂ ਵਿਚਾਲੇ ਇੰਨਾ ਜ਼ਿਆਦਾ ਤਣਾਅ ਪਹਿਲਾਂ ਕਦੇ ਨਹੀਂ ਰਿਹਾ।

 

 

20 ਡਾਲਰ ਦੀ ਸਰਵਿਸ ਫ਼ੀਸ 9 ਤੇ 12 ਨਵੰਬਰ ਨੂੰ ਵਸੂਲਣ ਬਾਰੇ ਭੁਲੇਖਾ ਦਰਅਸਲ ਪਾਕਿਸਤਾਨੀ ਫ਼ੌਜ ਨੇ ਪਾ ਦਿੱਤਾ ਸੀ। ਫ਼ਿਲਹਾਲ ਸ਼ਰਧਾਲੂ ਪਾਸਪੋਰਟ ਵਿਖਾ ਕੇ ਜਾ ਸਕਣਗੇ। ਇਸ ਲਈ ਹਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਦੇ ਬਿਨਾ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ–ਦੀਦਾਰ ਕਰਨ ਵਾਲੀ ਗੱਲ ਪੂਰੀ ਨਹੀਂ ਹੋਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No fee 9 and 12th December for Pilgrims of Kartarpur Sahib