ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਨਹੀਂ ਕਿਸੇ ਗ਼ੈਰ-ਕਾਨੂੰਨੀ ਪ੍ਰਵਾਸੀ ਨੂੰ ਅਮਰੀਕਾ `ਚ ਦਾਖ਼ਲ ਹੋਣ ਦਿੰਦਾ: ਟਰੰਪ

ਹੁਣ ਨਹੀਂ ਕਿਸੇ ਗ਼ੈਰ-ਕਾਨੂੰਨੀ ਪ੍ਰਵਾਸੀ ਨੂੰ ਅਮਰੀਕਾ `ਚ ਦਾਖ਼ਲ ਹੋਣ ਦਿੰਦਾ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ਲੋਰਿਡਾ `ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਆਖਿਆ ਕਿ ਹੁਣ ਉਹ ਮੈਕਸੀਕੋ ਦੇ ਰਸਤੇ ਕਿਸੇ ਵੀ ਗ਼ੈਰ-ਕਾਨੁੰਨੀ ਪ੍ਰਵਾਸੀ ਨੂੰ ਅਮਰੀਕਾ `ਚ ਦਾਖ਼ਲ ਨਹੀਂ ਹੋਣ ਦੇਣਗੇ।


ਇੱਥੇ ਵਰਨਣਯੋਗ ਹੈ ਕਿ ਭਾਰਤ ਸਮੇਤ ਦੁਨੀਆ ਦੇ ਬਹੁਤੇ ਹਿੱਸਿਆਂ `ਚੋਂ ਆਏ ਜਿਹੜੇ ਪ੍ਰਵਾਸੀ ਗ਼ੈਰ-ਕਾਨੁੰਨੀ ਤਰੀਕੇ ਨਾਲ ਅਮਰੀਕਾ `ਚ ਦਾਖ਼ਲ ਹੋਣਾ ਚਾਹੁੰਦੇ ਹਨ, ਉਹ ਮੈਕਸੀਕੋ ਤੇ ਅਮਰੀਕਾ ਦੀ ਹਜ਼ਾਰਾਂ ਕਿਲੋਮੀਟਰ ਸਰਹੱਦ ਨੂੰ ਹੀ ਵਰਤਦੇ ਹਨ। ਪਰ ਸ੍ਰੀ ਟਰੰਪ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਪ੍ਰਵਾਸੀਆਂ ਦੀ ਆਮਦ ਤੋਂ ਦੁਖੀ ਹੁੰਦੇ ਰਹੇ ਹਨ ਤੇ ਉਹ ਆਪਣੇ ਮਨ ਦੀ ਗੱਲ ਸਭ ਨਾਲ ਸਾਂਝੀ ਵੀ ਕਰਦੇ ਰਹੇ ਹਨ।


ਸ੍ਰੀ ਟਰੰਪ ਨੇ ਤਾਂ ਮੈਕਸੀਕੋ ਤੇ ਅਮਰੀਕਾ ਵਿਚਲੀ 3,144 ਕਿਲੋਮੀਟਰ ਲੰਮੀ ਸਰਹੱਦ `ਤੇ ਇੰਨੀ ਹੀ ਲੰਮੀ ਕੰਧ ਉਸਾਰਨ ਦਾ ਵਿਚਾਰ ਵੀ ਬਣਾਇਆ ਹੋਇਆ ਹੈ।


ਕੱਲ੍ਹ ਪੈਂਸਾਕੋਲਾ ਕੌਮਾਂਤਰੀ ਹਵਾਈ ਅੱਡੇ ਦੇ ਹੈਂਗਰ `ਚ ਆਪਣੇ ਹਮਾਇਤੀਆਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਅਜਿਹੀ ਰਿਪੋਰਟ ਮਿਲੀ ਹੈ ਮਿ ਬਹੁਤ ਸਾਰੇ ਖ਼ਰਾਬ ਲੋਕ ਕਾਫ਼ਲਿਆਂ ਦੇ ਰੂਪ ਵਿੱਚ ਅਮਰੀਕਾ ਅੰਦਰ ਗ਼ੈਰ-ਕਾਨੂੰਨੀ ਤਰੀਕੇ ਦਾਖ਼ਲ ਹੋਣਾ ਚਾਹੁੰਦੇ ਹਨ ਪਰ ਹੁਣ ਉਨ੍ਹਾਂ ਨੂੰ ਦੇਸ਼ `ਚ ਦਾਖ਼ਲ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।


ਪਿਛਲੇ ਵਰ੍ਹੇ ਕੇਂਦਰੀ ਏਜੰਸੀ ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮ ਇਨਫ਼ੋਰਸਮੈਂਟ ਨੇ 1.27 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no illegal immigrant would be allowed to enter US