ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਰੋਪੀਅਨ ਸੰਸਦ ’ਚ CAA ਵਿਰੋਧੀ ਮਤੇ ’ਤੇ ਅੱਜ ਨਹੀਂ ਹੋਵੇਗੀ ਵੋਟਿੰਗ

ਯੂਰੋਪੀਅਨ ਸੰਸਦ ’ਚ CAA ਵਿਰੋਧੀ ਮਤੇ ’ਤੇ ਅੱਜ ਨਹੀਂ ਹੋਵੇਗੀ ਵੋਟਿੰਗ

ਯੂਰੋਪੀਅਨ ਸੰਸਦ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪੇਸ਼ ਪ੍ਰਸਤਾਵ ਉੱਤੇ ਅੱਜ ਵੀਰਵਾਰ 30 ਜਨਵਰੀ ਨੂੰ ਵੋਟਿੰਗ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ। ਦਰਅਸਲ, ਆਉਂਦੇ ਮਾਰਚ ਮਹੀਨੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਪੁੱਜਣਾ ਹੈ। ਸ੍ਰੀ ਮੋਦੀ ਦੇ ਉਸ ਦੌਰੇ ’ਚ ਕੋਈ ਵਿਘਨ ਨਾ ਪਵੇ, ਇਸੇ ਲਈ ਯੂਰੋਪੀਅਨ ਸੰਸਦ ਨੇ ਮਤੇ ’ਤੇ ਕੋਈ ਵੋਟਿੰਗ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ।

 

 

ਸੀਏਏ ਵਿਰੋਧੀ ਇਸ ਮਤੇ ’ਤੇ ਵੋਟਿੰਗ ਹੋਵੇਗੀ ਪਰ ਉਹ ਦੋ ਮਾਰਚ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਦੌਰਾਨ ਹੋਵੇਗੀ। ਭਾਰਤ ਸਰਕਾਰ ਦੇ ਸੂਤਰ ਮਤੇ ’ਤੇ ਇਹ ਵੋਟਿੰਗ ਟਾਲਣ ਨੂੰ ਕੂਟਨੀਤਕ ਕਾਮਯਾਬੀ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰੋਪ ਵਿੱਚ ਭਾਰਤੀ ਲੌਬੀ ਦਰਅਸਲ ਪਾਕਿਸਤਾਨੀ ਲੌਬੀ ’ਤੇ ਭਾਰੂ ਰਹੀ ਹੈ।

 

 

ਸੁਤਰਾਂ ਨੇ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮਾਰਚ ਮਹੀਨੇ ਦੇ ਅੱਧ ’ਚ ਸ੍ਰੀ ਮੋਦੀ ਦੀ ਬ੍ਰਸੇਲਜ਼ ਯਾਤਰਾ ਦਾ ਆਧਾਰ ਤਿਆਰ ਕਰਨ ਲਈ ਬੈਲਜੀਅਮ ਜਾਣ ਵਾਲੇ ਹਨ ਤੇ ਯੂਰੋਪੀਅਨ ਸੰਸਦ ਮੈਂਰ ਉਨ੍ਹਾਂ ਤੋਂ ਦੇਸ਼ ਦਾ ਨਜ਼ਰੀਆ ਜਾਣਨ ਤੱਕ ਵੋਟਿੰਗ ਟਾਲਣ ਲਈ ਸਹਿਮਤ ਹੋ ਗਏ ਹਨ। ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਪ੍ਰਸਤਾਵ ਉੱਤੇ ਚਰਚਾ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ ਪਰ ਇਸ ’ਤੇ ਵੋਟਿੰਗ 30 ਤੇ 31 ਮਾਰਚ ਨੂੰ ਹੋ ਸਕਦੀ ਹੈ।

 

 

ਯੂਰੋਪੀਅਨ ਸੰਸਦ ਦੀਆਂ ਛੇ ਸਿਆਸੀ ਪਾਰਟੀਆਂ ਨੇ ਭਾਰਤ ਦੇ CAA ਵਿਰੁੱਧ ਇੱਕ ਸਾਂਝਾ ਪ੍ਰਸਤਾਵ ਪੇਸ਼ ਕੀਤਾ ਤੇ ਇਸ ਨੂੰ ਭੇਦਭਾਵ ਕਰਨ ਵਾਲਾ ਕਰਾਰ ਦਿੱਤਾ।

 

 

ਸੂਤਰਾਂ ਮੁਤਾਬਕ ਬੁੱਧਵਾਰ 29 ਜਨਵਰੀ ਨੂੰ ਭਾਰਤੀ ਲੌਬੀ ਅਸਲ ’ਚ ਪਾਕਿਸਤਾਨੀ ਲੌਬੀ ’ਤੇ ਭਾਰੂ ਰਹੀ। ਯੂਰੋਪ ’ਚ ਭਾਰਤੀ ਲੌਬੀ ਨੂੰ ‘ਫ਼੍ਰੈਂਡਜ਼ ਆੱਫ਼ ਇੰਡੀਆ’ ਅਤੇ ਪਾਕਿਸਤਾਨੀ ਲੌਬੀ ਨੂੰ ‘ਫ਼੍ਰੈਂਡਜ਼ ਆੱਫ਼ ਪਾਕਿਸਤਾਨ’ ਆਖਿਆ ਜਾਂਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ‘ਬ੍ਰੈਗਜ਼ਿਟ ਤੋਂ ਠੀਕ ਪਹਿਲਾਂ ਭਾਰਤ ਵਿਰੁੱਧ ਯੂਰੋਪੀਅਨ ਸੰਸਦ ’ਚ ਪ੍ਰਸਤਾਵ ਪਾਸ ਕਰਵਾਉਣ ਦੇ ਬ੍ਰਿਟਿਸ਼ MEP ਸ਼ੱਫ਼ਾਕ ਮੁਹੰਮਦ ਦੇ ਜਤਨ ਨਾਕਾਮ ਰਹੇ।’

 

 

ਇਸ ਮਾਮਲੇ ’ਚ ਭਾਰਤ ਸਰਕਾਰ ਇਹੋ ਕਹਿੰਦੀ ਆ ਰਹੀ ਹੈ ਕਿ CAA ਭਾਰਤ ਦਾ ਅੰਦਰੂਨੀ ਮਾਮਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Voting today for Anti CAA Resolution in European Parliament