ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਬਲ ਸਾਹਿਤ ਪੁਰਸਕਾਰ ਜੇਤੂ ਟੋਨੀ ਮੌਰੀਸਨ ਦਾ ਦੇਹਾਂਤ

ਨੋਬਲ ਸਾਹਿਤ ਪੁਰਸਕਾਰ ਜੇਤੂ ਟੋਨੀ ਮੌਰੀਸਨ ਦਾ ਦੇਹਾਂਤ

ਨੋਬਲ ਸਾਹਿਤ ਪੁਰਸਕਾਰ ਜੇਤੂ ਟੋਨੀ ਮੌਰੀਸਨ ਦਾ ਦੇਹਾਂਤ ਹੋ ਗਿਆ ਹੈ। ਉਹ ਇਸ ਵੇਲੇ ਅਮਰੀਕੀ ਮਹਾਂਨਗਰ ਨਿਊ ਯਾਰਕ ਦੇ ਬ੍ਰੌਂਕਸ ਇਲਾਕੇ ’ਚ ਰਹਿ ਰਹੇ ਸਨ। ਉਹ 88 ਸਾਲਾਂ ਦੇ ਸਨ। ਅਮਰੀਕਾ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਵੱਡੀ ਗਿਣਤੀ ’ਚ ਵਿਕਦੀਆਂ ਸਨ।

 

 

ਸ੍ਰੀਮਤੀ ਟੋਨੀ ਮੌਰੀਸਨ ਨੇ ਸਦਾ ਕਾਲੇ ਮੂਲ ਦੇ ਲੋਕਾਂ ਬਾਰੇ ਹੀ ਲਿਖਿਆ। ਉਨ੍ਹਾਂ ਨੇ ਆਪਣੇ ਸਿਆਹਫ਼ਾਮ ਹੋਣ ਦੇ ਆਪਣੇ ਕੌੜੇ ਤਜਰਬੇ ਆਪਣੀਆਂ ਲਿਖਤਾਂ ਰਾਹੀ ਸਾਂਝੇ ਕੀਤੇ।

 

 

ਸ੍ਰੀਮਤੀ ਟੋਨੀ ਮੌਰੀਸਨ ਨੇ ਨਿਊ ਯਾਰਕ ਦੇ ਮੌਂਟੇਫ਼ਿਓਰ ਮੈਡੀਕਲ ਸੈਂਟਰ ’ਚ ਆਖ਼ਰੀ ਸਾਹ ਲਿਆ। ਉਹ 1993 ’ਚ ਨੋਬਲ ਸਾਹਿਤ ਪੁਰਸਕਾਰ ਜਿੱਤਣ ਵਾਲੇ ਅਫ਼ਰੀਕੀ ਮੂਲ ਦੀ ਪਹਿਲੀ ਮਹਿਲਾ ਲੇਖਿਕਾ ਸਨ। ਉਨ੍ਹਾਂ 11 ਨਾਵਲ ਲਿਖੇ ਤੇ ਉਨ੍ਹਾਂ ਦੀਆਂ ਬੱਚਿਆਂ ਲਈ ਲਿਖੀਆਂ ਪੁਸਤਕਾਂ ਵੀ ਬਹੁਤ ਪ੍ਰਸਿੱਧ ਹੋਈਆਂ ਸਨ।

 

 

ਉਹ ਇੱਕ ਬਹੁਤ ਵਧੀਆ ਨਿਬੰਧਕਾਰ ਵੀ ਸਨ। ਉਨ੍ਹਾਂ ਨੂੰ 1977 ’ਚ ਅਮਰੀਕਾ ਦਾ ਰਾਸ਼ਟਰੀ ਬੁੱਕ ਕ੍ਰਿਟਿਕਸ ਸਰਕਲ ਐਵਾਰਡ ਵੀ ਮਿਲਿਅਆਸੀ। ਇਸ ਤੋਂ ਇਲਾਵਾ 1988 ’ਚ ਉਨ੍ਹਾਂ ਨੂੰ ਉਨ੍ਹਾਂ ਦੀ ਸਾਹਿਤਕ ਕ੍ਰਿਤ ‘ਬੀਲਵਡ’ ਲਈ ਪੁਲਿਤਜ਼ਰ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ।

 

 

ਟੋਨੀ ਮੌਰਸਨ ਇੱਕ ਅਜਿਹੀ ਲੇਖਕਾ ਸਨ; ਜਿਨ੍ਹਾਂ ਦੀ ਤਾਰੀਫ਼ ਉਨ੍ਹਾਂ ਦੇ ਆਲੋਚਕ ਤੇ ਸਾਹਿਤਕ ਦੇ ਪੇਸ਼ੇਵਰਾਨਾ ਆਲੋਚਕ ਵੀ ਕਰਦੇ ਸਨ ਤੇ ਉਨ੍ਹਾਂ ਦੀਆਂ ਕਿਤਾਬਾਂ ਵਿਕਦੀਆਂ ਵੀ ਵੱਡੀ ਗਿਣਤੀ ਵਿੱਚ ਸਨ।

 

 

ਉਨ੍ਹਾਂ ਦੇ ਨਾਵਲ ਅਕਸਰ ‘ਨਿਊ ਯਾਰਕ ਟਾਈਮਜ਼’ ’ਚ ਛਪਦੇ ਹੁੰਦੇ ਸਨ। ਉਹ ਓਪਰਾਹ ਵਿਨਫ਼੍ਰੇਅ ਦੇ ਜਗਤ–ਪ੍ਰਸਿੱਧ ਟੀਵੀ ਸ਼ੋਅ ਵਿੱਚ ਕਈ ਵਾਰ ਆਏ ਸਨ।

 

 

ਨੋਬਲ ਸਾਹਿਤ ਪੁਰਸਕਾਰ ਦਿੰਦੇ ਸਮੇਂ ਸਵੀਡਿਸ਼਼ ਅਕੈਡਮੀ ਨੇ ਕਿਹਾ ਸੀ ਕਿ ਟੋਨੀ ਮੌਰੀਸਨ ਬਹੁਤ ਦੂਰ–ਦ੍ਰਿਸ਼ਟੀ ਦੀ ਮਾਲਕਣ ਹਨ ਤੇ ਉਨ੍ਹਾਂ ਦੀ ਗੱਦ ਵਿੱਚ ਵੀ ਪਦ (ਵਾਰਤਕ ਵਿੱਚ ਵੀ ਕਵਿਤਾ) ਦਾ ਆਨੰਦ ਮਾਣਿਆ ਜਾ ਸਕਦਾ ਹੈ। ਉਨ੍ਹਾਂ ਆਪਣੀਆਂ ਸਾਹਿਤਕ ਕ੍ਰਿਤਾਂ ਰਾਹੀਂ ਸਦਾ ਅਮਰੀਕੀ ਜੀਵਨ ਦੀ ਅਸਲ ਸੱਚਾਈ ਨੂੰ ਉਭਾਰਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nobel Literature award winner Toni Morrison no more