ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਨੋਬਲ ਸ਼ਾਂਤੀ ਪੁਰਸਕਾਰ

ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਨੋਬਲ ਸ਼ਾਂਤੀ ਪੁਰਸਕਾਰ

ਸਾਲ 2019 ਦਾ ਨੋਬਲ ਸ਼ਾਂਤੀ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਦਿੱਤਾ ਜਾਵੇਗਾ। ਸ਼ਾਂਤੀ ਤੇ ਕੌਮਾਂਤਰੀ ਸਹਿਯੋਗ ਹਾਸਲ ਕਰਨ ਦੇ ਜਤਨਾਂ ਲਈ ਖ਼ਾਸ ਕਰ ਕੇ ਇਰੀਟ੍ਰੀਆ ਨਾਲ ਸਰਹੱਦੀ ਸੰਘਰਸ਼ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਫ਼ੈਸਲਾਕੁੰਨ ਪਹਿਲ ਲਈ ਇਹ ਨੋਬਲ ਸ਼ਾਂਤੀ ਪੁਰਸਕਾਰ ਸ੍ਰੀ ਅਲੀ ਨੂੰ ਦਿੱਤਾ ਜਾਵੇਗਾ।

 

 

ਨਾਰਵੇਅਨ ਨੋਬਲ ਕਮੇਟੀ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਅਬੀ ਅਹਿਮਦ ਅਲੀ ਅਪ੍ਰੈਲ 2018 ’ਚ ਇਥੋਪੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਤਦ ਹੀ ਆਪਣੀ ਖ਼ਾਹਿਸ਼ ਜ਼ਾਹਿਰ ਕਰ ਦਿੱਤੀ ਸੀ ਕਿ ਉਹ ਇਰੀਟ੍ਰੀਆ ਨਾਲ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨਗੇ।

 

 

ਉਸ ਤੋਂ ਬਾਅਦ ਸ੍ਰੀ ਅਲੀ ਨੇ ਇਰੀਟ੍ਰੀਆ ਦੇ ਰਾਸ਼ਟਰਪਤੀ ਇਸਾਇਸ ਅਫ਼ਵੇਰਕੀ ਨਾਲ ਪੂਰੇ ਤਾਲਮੇਲ ਤੇ ਸਹਿਯੋਗਪੂਰਨ ਗੱਲਬਾਤ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਸ਼ਾਂਤੀ ਸਮਝੌਤੇ ਸਮਝੌਤੇ ਦੀਆਂ ਸ਼ਰਤਾਂ ਤਿਆਰ ਕੀਤੀਆਂ। ਫਿਰ ਇਨ੍ਹਾਂ ਦੋਵੇਂ ਆਗੂਆਂ ਵਿਚਾਲੇ ਬੀਤੇ ਜੁਲਾਈ ਤੇ ਸਤੰਬਰ ਮਹੀਨਿਆਂ ਦੌਰਾਨ ਅਸਮਾਰਾ ਤੇ ਜੱਦਾਹ ਵਿਖੇ ਸਮਝੌਤਿਆਂ ਉੱਤੇ ਹਸਤਾਖਰ ਹੋਏ।

 

 

ਸ੍ਰੀ ਅਲੀ ਨੇ ਸਾਲ 2002 ਦੇ ਕੌਮਾਂਤਰੀ ਸਰਹੱਦ ਕਮਿਸ਼ਨ ਦੀ ਸਾਲਸੀ ਬਾਰੇ ਰੂਲਿੰਗ ਨੂੰ ਬਿਨਾ ਸ਼ਰਤ ਪ੍ਰਵਾਨ ਕਰ ਲਿਆ।  ਸ੍ਰੀ ਅਲੀ ਨੇ ਕਿਹਾ ਕਿ ਸ਼ਾਂਤੀ ਸਿਰਫ਼ ਇੱਕ ਧਿਰ ਦੀਆਂ ਪਹਿਲਕਦਮੀਆਂ ਨਾਲ ਨਹੀਂ ਆਉਂਦੀ। ਤਦ ਉਨ੍ਹਾਂ ਸ੍ਰੀ ਅਫ਼ਵੇਰਕੀ ਵੱਲ ਦੋਸਤੀ ਦਾ ਹੱਥ ਵਧਾਇਆ। ਇਰੀਟਰੀਆ ਦੇ ਰਾਸ਼ਟਰਪਤੀ ਨੇ ਵੀ ਤੁਰੰਤ ਮੌਕੇ ਦੀ ਨਜ਼ਾਕਤ ਤੇ ਜ਼ਰੂਰਤ ਸਮਝਦਿਆਂ ਸ੍ਰੀ ਅਲੀ ਨਾਲ ਹੱਥ ਮਿਲਾਇਆ।

 

 

ਨਾਰਵੇਅਨ ਨੋਬਲ ਕਮੇਟੀ ਨੇ ਆਸ ਪ੍ਰਗਟਾਈ ਹੈ ਕਿ ਇਸ ਸਮਝੌਤੇ ਨਾਲ ਇਥੋਪੀਆ ਤੇ ਇਰੀਟ੍ਰੀਆ ਦੋਵੇਂ ਦੇਸ਼ਾਂ ਦੀ ਜਨਤਾ ਵਿੱਚ ਹਾਂ–ਪੱਖੀ ਤਬਦੀਲੀ ਆਵੇਗੀ।

 

 

ਇਸ ਤੋਂ ਇਲਾਵਾ ਸ੍ਰੀ ਅਲੀ ਨੇ ਇਥੋਪੀਆ ਵਿੱਚ ਜਨਤਾ ਦੇ ਬਿਹਤਰ ਜੀਵਨ ਤੇ ਰੌਸ਼ਨ ਭਵਿੱਖ ਲਈ ਕਈ ਅਹਿਮ ਸੁਧਾਰ ਕੀਤੇ। ਉਨ੍ਹਾਂ ਪਹਿਲੇ 100 ਦਿਨਾਂ ਅੰਦਰ ਹੀ ਐਮਰਜੈਂਸੀ ਹਟਾਈ, ਹਜ਼ਾਰਾਂ ਸਿਆਸੀ ਕੈਦੀਆਂ ਨੂੰ ਆਮ–ਮਾਫ਼ੀ ਦਿੱਤੀ ਗਈ, ਮੀਡੀਆ ਉੱਤੇ ਲਾਈਆਂ ਰੋਕਾਂ ਹਟਾਈਆਂ, ਵਿਰੋਧੀ ਸਮੂਹਾਂ ਉੱਤੇ ਲੱਗੀਆਂ ਪਾਬੰਦੀਆਂ ਹਟਾਈਆਂ, ਫ਼ੌਜੀ ਆਗੂਆਂ ਤੇ ਹੋਰ ਸਿਵਲ ਆਗੂਆਂ ਨੂੰ ਬਰਤਰਫ਼ ਕੀਤਾ ਜਿਹੜੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ।

 

 

ਸ੍ਰੀ ਅਲੀ ਨੇ ਇਥੋਪੀਆ ਦੇ ਸਿਆਸੀ ਤੇ ਆਮ ਸਮਾਜਕ ਜੀਵਨ ਵਿੱਚ ਔਰਤਾਂ ਦੇ ਪ੍ਰਭਾਵ ਨੂੰ ਵਧਾਇਆ। ਉਨ੍ਹਾਂ ਸਾਫ਼–ਸੁਥਰੇ ਤਰੀਕੇ ਚੋਣਾਂ ਕਰਵਾ ਕੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਦਾ ਸੰਕਲਪ ਵੀ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nobel Peace Prize to Ehiopia s PM Abi Ahmed Ali