ਅਗਲੀ ਕਹਾਣੀ

ਵਿਲੀਅਮ ਡੀ. ਨਾਰਡਹਾਸ, ਪਾਲ ਐਮ. ਰੋਮਰ ਨੂੰ ਮਿਲਿਆ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ

ਪੌਣਪਾਣੀ ਅਤੇ ਨਵੀਨਤਾ ਦਾ ਸਬੰਧ ਆਰਥਿਕ ਵਾਧੇ ਨਾਲ ਸਥਾਪਤ ਕਰਨ ਵਾਲੇ ਅਮਰੀਕੀ ਅਰਥ ਸ਼ਾਸਤਰੀ ਵਿਲੀਅਮ ਡੀ. ਨੋਰਡਹਾਸ  ਅਤੇ ਪਾਲ. ਐੱਮ. ਰੋਮਰ ਨੂੰ ਸਾਲ 2018 ਦੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਨਈ ਚੁਣਿਆ ਗਿਆ ਹੈ।

 


ਇਹ ਪੁਰਸਕਾਰ ਦੇਣ ਵਾਲੀ ਕਮੇਟੀ ਨੇ ਸੋਮਵਾਰ ਨੂੰ ਇਨ੍ਹਾਂ ਦੋਨਾਂ ਅਰਥ ਸ਼ਾਸਤਰੀਆਂ ਦੇ ਨਾਂ ਦਾ ਐਲਾਨ ਕੀਤਾ। ਪੁਰਸਕਾਰ ਦੇਣ ਵਾਲੀ ਰਾਇਲ ਸਵੀਡਿਸ਼ ਅਕਾਦਮੀ ਆਫ਼ ਸਾਇੰਸ ਨੇ ਇੱਕ ਬਿਆਨ ਚ ਇਹ ਜਾਣਕਾਰੀ ਦਿੱਤੀ।

 

 

 

ਬਿਆਨ ਮੁਤਾਬਕ ਨੋਰਡਹਾਸ ਯੈਲ ਯੂਨੀਵਰਸਿਟੀ ਚ ਪ੍ਰੋਫ਼ੈੱਸਰ ਹਨ ਜਦਕਿ ਰੋਮਰ ਨਿਊਯਾਰਕ ਯੂਨੀਵਰਸਿਟੀ ਦੇ ਸਟੱਰਨ ਸਕੂਲ ਆਫ਼ ਬਿਜਨਸ ਨਾਲ ਜੁੜੇ ਹਨ।

 

ਬਿਆਨ ਮੁਤਾਬਕ ਇਨ੍ਹਾਂ ਦੋਨਾਂ ਅਰਥ ਸ਼ਾਸਤਰੀਆਂ ਨੇ ਮੌਜੂਦਾ ਸਮੇਂ ਦੇ ਕੁੱਝ ਸਰਗਰਮ ਪ੍ਰਸ਼ਨਾਂ ਦੇ ਹੱਲ ਪੇਸ਼ ਕੀਤੇ ਹਨ ਜੋ ਇਹ ਦੱਸਦੇ ਹਨ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਰਥਿਕ ਵਾਧੇ ਨੂੰ ਲੰਬੇ ਸਮੇਂ ਤੱਕ ਨਿਰੰਤਰ ਮਜ਼ਬੂਤ ਬਣਾ ਕੇ ਰੱਖ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nobel prize in economics awarded to William Nordhaus and Paul Romer