ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਤਰ ਕੋਰੀਆ ਨੇ ਵੀਰਵਾਰ ਨੂੰ ਦੋ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਅਤੇ ਇਹ ਹਫਤੇ ਅੰਦਰ ਪਯੋਂਗਯਾਂਗ ਦਾ ਦੂਜਾ ਪ੍ਰੀਖਣ ਹੈ। ਸਿਓਲ ਦੇ ਜੁਆਇੰਟ ਚੀਫ ਆਫ ਸਟਾਫ ਨੇ ਇਕ ਬਿਆਨ ਵਿਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਤਰ ਕੋਰੀਆ ਨੇ ਨਾਰਥ ਪਯੋਂਗਨ ਪ੍ਰਾਂਤ ਤੋਂ ਘੱਟ ਦੂਰੀ ਦੀਆਂ ਦੋ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਿਜ਼ਾਇਲਾਂ 270 ਅਤੇ 420 ਕਿਲੋਮੀਟਰ ਦੀ ਦੂਰੀ ਤੱਕ ਗਈਆਂ। ਦੱਖਣੀ ਕੋਰਾਈਆਈ ਅਤੇ ਅਮਰੀਕੀ ਫੌਜ ਨੇ ਸਾਂਝੇ ਤੌਰ ਉਤੇ ਇਸ ਦਾ ਵਿਸ਼ਲੇਸ਼ਣ ਕੀਤਾ ਹੈ।
ਉਤਰ ਕੋਰੀਆ ਨੇ ਹਫਤੇ ਵਿਚ ਇਕ ਰਾਕੇਟ ਤੇ ਘੱਟ ਦੂਰੀ ਦੇ ਬੈਲਿਸਿਟਕ ਮਿਜ਼ਾਇਲ ਪ੍ਰੀਖਦ ਕਰਨ ਬਾਰੇ ਵੀਰਵਾਰ ਨੂੰ ਕਿਹਾ ਕਿ ਉਹ ਇਸਦੀ ਨਿਯਮਿਤ ਤੇ ਰੱਖਿਆਤਮਕ ਫੌਜ ਦਾ ਅਭਿਆਸ ਸੀ ਅਤੇ ਇਨ੍ਹਾਂ ਪ੍ਰੀਖਣਾਂ ਦੀ ਆਲੋਚਨਾ ਕਰਨ ਲਈ ਦੱਖਣੀ ਕੋਰੀਆ ਦੀ ਨਿੰਦਾ ਵੀ ਕੀਤੀ।
ਉਤਰ ਕੋਰੀਆ ਦੇ ਅਧਿਕਾਰਤ ਕੋਰੀਆਈ ਕੇਂਦਰੀ ਸਮਾਚਾਰ ਏਜੰਸੀ ਨੇ ਇਕ ਫੌਜ ਬੁਲਾਰੇ ਦਾ ਇਕ ਬਿਆਨ ਪ੍ਰਕਾਸ਼ਤ ਕੀਤਾ ਜਿਨ੍ਹਾਂ ਦੱਖਣੀ ਕੋਰੀਆ ਦੀ ਆਲੋਚਨਾ ਨੂੰ, ‘ਬਹਾਨਾ ਬਣਾਉਣ ਲਈ ਘੜੀ ਗਈ ਕਹਾਣੀ’ ਦੱਸਿਆ। ਹਾਲਾਂਕਿ, ਖਬਰ ਵਿਚ ਫੌਜ ਬੁਲਾਰੇ ਦੇ ਨਾਮ ਦਾ ਖੁਲਾਸ਼ਾ ਨਹੀਂ ਕੀਤਾ ਗਿਆ ਹੈ।
ਇਸ ਲਈ ਕੁਝ ਘੰਟੇ ਬਾਅਦ ਹੀ ਦੱਖਣੀ ਕੋਰੀਆ, ਅਮਰੀਕਾ ਤੇ ਜਾਪਾਨ ਦੇ ਸੀਨੀਅਰ ਫੌਜ ਅਧਿਕਾਰੀਆਂ ਨੇ ਸਿਓਲ ਵਿਚ ਉਤਰ ਕੋਰੀਆ ਦੇ ਪ੍ਰੀਖਦ ਤੇ ਹੋਰ ਸੁਰੱਖਿਆ ਮੁੱਦੇ ਉਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਉਤਰ ਕੋਰੀਆਈ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਵੱਲੋਂ ਅਲੱਗ ਤੋਂ ਜਾਰੀ ਕੀਤੇ ਗਏ ਬਿਆਨ ਵਿਚ ਇਨ੍ਹਾਂ ਪ੍ਰੀਖਣਾਂ ਨੂੰ ‘ਰੈਗੁਲਰ ਤੇ ਆਤਮ ਰੱਖਿਆ ਫੌਜ ਅਭਿਆਸ ਦੱਸਿਆ।