ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਬੀ ਦੂਰੀ ਦੀ ਮਿਜ਼ਾਈਲ ਲਈ ਉੱਤਰ ਕੋਰੀਆ ਨੇ ਕੀਤਾ ਨਵੇਂ ਇੰਜਨ ਦਾ ਪ੍ਰੀਖਣ

ਉੱਤਰ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਪ੍ਰੀਖਣ ਕੇਂਦਰ ਤੋਂ ਇੱਕ ਬਹੁਰ ਮਹੱਤਵਪੂਰਨ ਲਾਂਚਿੰਗ ਨੂੰ ਅੰਜਾਮ ਦਿੱਤਾ ਹੈ। ਉੱਤਰ ਕੋਰੀਆ ਨੇ ਇਸ ਪ੍ਰੀਖਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਇਸ ਨੂੰ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ। ਅਜਿਹੀ ਸੰਭਾਵਨਾ ਹੈ ਕਿ ਇਸ 'ਚ ਪੁਲਾੜ ਪ੍ਰੀਖਣ ਜਹਾਜ਼ ਜਾਂ ਲੰਬੀ ਦੂਰੀ ਦੀ ਮਿਜ਼ਾਈਲ ਲਈ ਇੱਕ ਨਵਾਂ ਇੰਜਨ ਸ਼ਾਮਲ ਹੈ। ਭਾਵੇਂ ਇਹ ਜੋ ਵੀ ਹੋਵੇ, ਉੱਤਰ ਕੋਰੀਆ ਦੇ ਇਸ ਐਲਾਨ ਤੋਂ ਇਹ ਸੰਕੇਤ ਮਿਲਦੇ ਹਨ ਕਿ ਜੇ ਅਮਕੀਰਾ ਉਸ ਨੂੰ ਪ੍ਰਮਾਣੂ ਗੱਲਬਾਤ ਲਈ ਛੋਟ ਨਹੀਂ ਦਿੰਦਾ ਹੈ ਤਾਂ ਉਹ ਉਸ ਨੂੰ ਭੜਕਾਉਣ ਲਈ ਕੁੱਝ ਕਰਨ ਦੀ ਤਿਆਰੀ ਕਰ ਰਿਹਾ ਹੈ।
 

 

ਉੱਤਰ ਕੋਰੀਆ ਨੇ ਇਹ ਪ੍ਰੀਖਣ ਅਜਿਹਾ ਸਮੇਂ 'ਚ ਕੀਤਾ ਹੈ, ਜਦੋਂ ਪ੍ਰਮਾਣੂ ਗੱਲਬਾਤ ਨੂੰ ਬਚਾਉਣ ਲਈ ਕਮਿਊਨਿਸਟ ਦੇਸ਼ ਵੱਲੋਂ ਤੈਅ ਇੱਕ ਸਾਲ ਦੀ ਸਮਾਂ ਸੀਮਾ ਨੇੜੇ ਆ ਰਹੀ ਹੈ। ਉੱਤਰ ਕੋਰੀਆ ਦੇ 'ਅਕੈ਼ਡਮੀ ਆਫ ਨੈਸ਼ਨਲ ਡਿਫੈਂਸ ਸਾਇੰਸ' ਮੁਤਾਬਿਕ ਪ੍ਰੀਖਣ ਸ਼ਨਿੱਚਰਵਾਰ ਨੂੰ ਉੱਤਰ-ਪੱਛਮ ਸਥਿਤ ਸੋਹਾਏ ਸੈਟੇਲਾਈਟ ਲਾਂਚਿੰਗ ਗਰਾਊਂਡ ਤੋਂ ਕੀਤਾ ਗਿਆ, ਜਿੱਥੇ ਉੱਤਰ ਕੋਰੀਆ ਨੇ ਹਾਲ ਹੀ ਦੇ ਸਾਲਾਂ 'ਚ ਪਾਬੰਦੀਸ਼ੁਦਾ ਉਪਗ੍ਰਹਿ ਦਾ ਪ੍ਰੀਖਣ ਅਤੇ ਮਿਜ਼ਾਈਲ ਇੰਜਨ ਪ੍ਰੀਖਣ ਕੀਤੇ ਹਨ।
 

 

ਉੱਤਰ ਕੋਰੀਆ ਨੇਤਾ ਕਿਮ ਜੋਂਗ ਉਨ ਨੇ ਪਿਛਲੇ ਸਾਲ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਨੇ ਪ੍ਰਮਾਣੂ ਹਥਿਆਰਬੰਦੀ ਦੇ ਕਦਮਾਂ ਤਹਿਤ ਇਸ ਥਾਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਉੱਤਰ ਕੋਰੀਆ ਦੇ ਇਸ ਰਾਕੇਟ ਜਾਂ ਹਥਿਆਰ ਦੇ ਪ੍ਰੀਖਣ ਦਾ ਪਤਾ ਕਿਸੇ ਨੂੰ ਨਹੀਂ ਲੱਗਿਆ। ਕਈ ਵਿਦੇਸ਼ੀ ਮਾਹਿਰਾਂ ਦਾ ਅਨੁਮਾਨ ਹੈ ਕਿ ਉੱਤਰ ਕੋਰੀਆ ਨੇ ਇੱਕ ਨਵੇਂ ਹਾਈ ਥ੍ਰਸਟ ਇੰਜਨ ਦਾ ਪ੍ਰੀਖਣ ਕੀਤਾ ਜੋ ਵੱਡੇ ਅਤੇ ਸ਼ਕਤੀਸ਼ਾਲੀ ਰਾਕੇਟ ਪ੍ਰੀਖਣ ਲਈ ਜ਼ਰੂਰੀ ਹੈ।
 

 

ਮਿਡਲਬਰੀ ਇੰਸਟੀਚਿਊਟ 'ਚ ਈਸਟ ਏਸ਼ੀਆ ਨਾਨ-ਪ੍ਰਾਲੀਫਿਰੇਸ਼ਨ ਪ੍ਰੋਗਰਾਮ ਦੇ ਨਿਦੇਸ਼ਕ ਜੈਫਰੀ ਲੇਵਿਸ ਨੇ ਟਵੀਟ ਕੀਤਾ ਕਿ ਉਪਗ੍ਰਹਿ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉੱਤਰ ਕੋਰੀਆ ਨੇ ਸੋਹਾਏ 'ਚ ਇੱਕ ਰਾਕੇਟ ਇੰਜਨ ਦਾ ਪ੍ਰੀਖਣ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea believed to test new rocket engine to provoke US