ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰੀ ਦੁਨੀਆ ਕੋਰੋਨਾ ਤੋਂ ਪ੍ਰੇਸ਼ਾਨ, ਉੱਤਰੀ ਕੋਰੀਆ ਕਰ ਰਿਹੈ ਮਿਜ਼ਾਈਲ ਪ੍ਰੀਖਣ

ਇੱਕ ਪਾਸੇ ਪੂਰੀ ਦੁਨੀਆ ਜਾਨਲੇਵਾ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਜਦਕਿ ਉੱਤਰੀ ਕੋਰੀਆ ਮਿਜ਼ਾਈਲਾਂ ਦਾ ਪ੍ਰੀਖਣ ਕਰਕੇ ਆਪਣੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਦੱਖਣੀ ਕੋਰੀਆ ਵਿੱਚ ਸੰਸਦੀ ਚੋਣਾਂ ਤੋਂ ਠੀਕ ਪਹਿਲਾਂ ਕਈ ਮਿਜ਼ਾਈਲਾਂ ਦਾਗ ਕੇ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ।
 

ਉੱਤਰੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਮਿਜ਼ਾਈਲਾਂ ਮੰਗਲਵਾਰ ਸਵੇਰੇ ਮੁਨਚੋਨ ਅਤੇ ਗੁਆਂਢੀ ਵਾਨਸਾਨ ਤੋਂ ਚਲਾਈਆਂ ਗਈਆਂ। ਮੰਤਰਾਲੇ ਦੇ ਅਨੁਸਾਰ ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ ਕਰੂਜ਼ ਮਿਜ਼ਾਈਲਾਂ ਨੂੰ ਮੁਨਚੋਨ ਤੋਂ ਦਾਗਿਆ, ਜੋ 150 ਕਿਲੋਮੀਟਰ ਤੱਕ ਗਈਆਂ। ਇਸ ਤੋਂ ਇਲਾਵਾ ਲੜਾਕੂ ਜਹਾਜ਼ਾਂ ਨੇ ਹਵਾ ਤੋਂ ਧਰਤੀ ਤੱਕ ਰਾਕੇਟ ਫਾਇਰ ਕਰਨ ਦਾ ਅਭਿਆਸ ਕੀਤਾ।
 

ਇਹ ਅਭਿਆਸ ਦੱਖਣੀ ਕੋਰੀਆ ਵਿੱਚ ਸੰਸਦੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ। ਇਨ੍ਹਾਂ ਚੋਣਾਂ 'ਚ ਰਾਸ਼ਟਰਪਤੀ ਮੂਨ ਜੇ ਇਨ ਦੇ ਬਾਕੀ ਕਾਰਜਕਾਲ ਦਾ ਫ਼ੈਸਲਾ ਹੋਵੇਗਾ। ਕੋਰੀਆ ਦੇ ਨੇਤਾ ਸਾਲ 2017 'ਚ ਉੱਤਰ ਕੋਰੀਆ ਨਾਲ ਸਬੰਧ ਸੁਧਾਰਨ ਦੇ ਵਾਅਦੇ ਮਗਰੋਂ ਸੱਤਾ 'ਚ ਆਏ ਸਨ। ਪਰ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਤਣਾਅ ਵਧਣ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਿਆ।
 

ਬੁੱਧਵਾਰ ਨੂੰ ਉੱਤਰ ਕੋਰੀਆ 'ਚ ਸੂਰਜ ਦਾ ਦਿਨ ਵੀ ਹੈ। ਇਹ ਛੁੱਟੀ ਦਾ ਦਿਨ ਹੈ। ਇਹ ਕਿਮ ਜੋਂਗ ਉਨ ਦੇ ਦਾਦਾ ਅਤੇ ਉੱਤਰੀ ਕੋਰੀਆ ਦੇ ਸੰਸਥਾਪਕ ਕਿਮ ਇਲ ਸੁੰਗ ਦਾ ਜਨਮ ਦਿਨ ਵੀ ਹੈ। ਜੂਨੀਅਰ ਕਿਮ ਨੇ 2017 ਵਿੱਚ ਇਸ ਦਿਨ ਮੱਧਮ ਦੂਰੀ ਦੀਆਂ ਮਿਜ਼ਾਈਲਾਂ ਦਾਗੀਆਂ ਸਨ, ਪਰ ਟੇਕਆਫ ਤੋਂ ਬਾਅਦ ਹੀ ਇਨ੍ਹਾਂ 'ਚ ਧਮਾਕਾ ਹੋ ਗਿਆ ਸੀ।
 

ਕਿਮ ਨੇ ਹਾਲ ਹੀ ਵਿੱਚ ਦੇਸ਼ ਦੇ ਪੱਛਮੀ ਹਿੱਸੇ 'ਚ ਏਅਰਬੇਸ ਦਾ ਨਿਰੀਖਣ ਕੀਤਾ ਸੀ। ਉੱਤਰੀ ਕੋਰੀਆ ਨੇ ਮਾਰਚ ਵਿੱਚ 9 ਛੋਟੀ ਦੂਰੀਆਂ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕੋਰੀਆ ਨੇ ਸਵੇਰੇ 7 ਵਜੇ ਮਿਜ਼ਾਈਲਾਂ ਨੂੰ ਦਾਗਣਾ ਸ਼ੁਰੂ ਕੀਤਾ ਅਤੇ ਇਹ ਸਿਲਸਿਲਾ 40 ਮਿੰਟ ਤਕ ਚਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea Fires Missile Barrage Ahead of South Korea Election