ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਮ ਨੇ ਟਰੰਪ ਨਾਲ ਗੱਲ ਵਿਗੜਨ ’ਤੇ 5 ਅਫਸਰਾਂ ਨੂੰ ਦਿੱਤੀ ਮੌਤ ਦੀ ਸਜ਼ਾ

ਕਿਮ ਨੇ ਟਰੰਪ ਨਾਲ ਗੱਲ ਵਿਗੜਨ ’ਤੇ 5 ਅਫਸਰਾਂ ਨੂੰ ਦਿੱਤੀ ਮੌਤ ਦੀ ਸਜ਼ਾ

ਉਤਰੀ ਕੋਰੀਆ ਸ਼ਾਸਕ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹਨੋਈ ਵਾਰਤਾ ਵਿਗੜਨ ਦਾ ਦੋਸ਼ ਲਗਾਉਂਦੇ ਹੋਏ ਪੰਜ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸ਼ਿਖਰ ਵਾਰਤਾ ਫਰਵਰੀ ਵਿਚ ਹੋਈ ਸੀ।

 

ਦੱਖਣੀ ਕੋਰੀਆ ਦੇ ਅਖਬਾਰ ‘ਦ ਚੋਸੁਨ ਇਲਬੋ’ ਵਿਚ ਸ਼ੁੱਕਰਵਾਰ ਨੂੰ ਛਪੀ ਖਬਰ ਮੁਤਾਬਕ ਕਿਮ ਨੂੰ ਚੋਲ ਨੇ ਹਨੋਈ ਮੀਟਿੰਗ ਲਈ ਤਿਆਰ ਕੀਤਾ ਸੀ ਅਤੇ ਉਹ ਕਿਮ ਨਾਲ ਉਨ੍ਹਾਂ ਦੀ ਨਿੱਜੀ ਟ੍ਰੇਨ ਉਤੇ ਗਏ ਸਨ। ਆਪਣੇ ਸਰਵ ਉਚ ਆਗੂ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ ਵਿਚ ਉਨ੍ਹਾਂ ਨੂੰ ਗੋਲੀ ਮਾਰਨ ਵਾਲੇ ਦਸਤੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ਿਖਰ ਮੀਟਿੰਗ ਤੋਂ ਪਹਿਲਾਂ ਹੋਈ ਗੱਲਬਾਤ ਵਿਚ ਚੋਲ ਅਮਰੀਕਾ ਦੇ ਪ੍ਰਭਾਵ ਵਿਚ ਆ ਗਏ ਸਨ। ਜਾਂਚ ਬਾਅਦ ਮਾਰਚਿ ਵਿਚ ਕਿਮ ਨੇ ਚੋਲ ਨੂੰ ਵਿਦੇਸ਼ ਮੰਤਰਾਲੇ ਦੇ ਚਾਰ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਿਰਿਮ ਹਵਾਈ ਅੱਡੇ ਉਤੇ ਗੋਲੀਆਂ ਤੋਂ ਮਰਵਾ ਦਿੱਤਾ। ਮੀਡੀਆ ਵਿਚ ਹੋਰ ਅਧਿਕਾਰੀਆਂ ਦੇ ਨਾਮ ਨਹੀਂ ਦਿੱਤੇ ਗਏ।

 

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮੀਪਓ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਖਬਰ ਨੂੰ ਦੇਖਿਆ ਹੈ, ਪ੍ਰੰਤੂ ਇਸਦੀ ਪੁਸ਼ਟੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ। ਬਰਲੀਨ ਯਾਤਰਾ ਦੌਰਾਨ ਉਨ੍ਹਾਂ ਕਿਹਾ ਕਿ ‘ਤੁਸੀਂ ਜਿਸ ਖਬਰ ਬਾਰੇ ਗੱਲ ਕਰ ਰਹੇ ਹੋ ਉਸ ਨੂੰ ਅਸੀਂ ਹੁਣੇ ਦੇਖਿਆ ਹੈ। ਅਸੀਂ ਲੋਕ ਪੁਸ਼ਟੀ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਕੋਲ ਇਸ ਬਾਰੇ ਕਹਿਣ ਲਈ ਕੁਝ ਨਹੀਂ ਹੈ।’

 

ਕਿਮ ਜੋਂਗ ਉਨ ਦੀ ਦੁਭਾਸ਼ੀਆ ਰਹੀ ਸ਼ਿਨ ਯੋਂਗ ਨੂੰ ਸ਼ਿਖਰ ਵਾਰਤਾ ਵਿਚ ਗਲਦੀ ਲਈ ਜੇਲ ਕੈਂਪ ਵਿਚ ਭੇਜ ਦਿੱਤਾ ਗਿਆ ਹੈ। ਕਿਮ ਅਤੇ ਟਰੰਪ ਵਿਚ ਹਨੋਈ ਵਿਚ ਹੋਈ ਮੀਟਿੰਗ ਫੇਲ੍ਹ ਹੋਣ ਬਾਅਦ ਉਤਰ ਕੋਰੀਆ ਨੇ ਮਈ ਵਿਚ ਦੋ ਘੱਟ ਦੂਰੀ ਵਾਲੀਆਂ ਮਿਜ਼ਾਇਲਾਂ ਦਾ ਵੀ ਪ੍ਰੀਖਣ ਕੀਤਾ।

 

ਕਿਮ ਜੋਂਗ ਉਨ ਦਾ ਇਹ ਕੋਈ ਨਵਾਂ ਕੰਮ ਨਹੀਂ ਹੈ। ਗਲਤੀਆਂ ਦੀ ਸਜਾ ਉਨ੍ਹਾਂ ਦੀ ਨਜ਼ਰ ਵਿਚ ਹਰ ਵਾਰ ਮੌਤ ਹੁੰਦੀ ਹੈ ਅਤੇ ਇਸ ਲਈ ਗੋਲੀਆਂ ਨਾਲ ਭੁੰਨਵਾ ਦੇਣਾ, ਪਹਾੜੀ ਤੋਂ ਹੇਠਾਂ ਸੁੱਟਣਾ, ਜਿੰਦਾ ਜਲਾ ਦੇਣਾ ਅਤੇ ਤੋਪ ਨਾਲ ਉਡਵਾਉਣਾ ਆਦਿ ਸ਼ਾਮਲ ਹਨ। 2011 ਵਿਚ ਸੱਤਾ ਸੰਭਾਲਣ ਤੋਂ ਬਾਅਦ ਉਹ 400 ਅਧਿਕਾਰੀਆਂ ਨੂੰ ਮਰਵਾ ਚੁੱਕੇ ਹਨ।  2013 ਵਿਚ ਆਪਣੇ ਫੁੱਫੜ ਅਤੇ 2017 ਵਿਚ ਸੌਤੇਲੇ ਭਾਈ ਨੂੰ ਮਰਵਾ ਦਿੱਤਾ ਸੀ। ਕਿਮ ਕਈ ਵਾਰ ਤਾਂ ਕਿਮ ਇਕ ਅਧਿਕਾਰੀ ਦੀ ਗਲਤੀ ਦੀ ਸਜਾ ਉਸਦੇ ਪੂਰੇ ਪਰਿਵਾਰ ਨੂੰ ਦੇ ਦਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea give death penalty for five officer over failing dialogue with trump