ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿੰਦਾ ਹੈ ਤਾਨਾਸ਼ਾਹ ਕਿਮ ਜੋਂਗ, 20 ਦਿਨ ਬਾਅਦ ਭੈਣ ਨਾਲ ਨਜ਼ਰ ਆਏ

ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਬ੍ਰੇਨ ਡੈੱਡ ਹੋਣ ਅਤੇ ਹਾਰਟ ਸਰਜਰੀ ਦੌਰਾਨ ਮੌਤ ਹੋ ਜਾਣ ਦੀਆਂ ਅਟਕਲਾਂ ਵਿਚਕਾਰ ਸ਼ੁੱਕਰਵਾਰ ਨੂੰ ਜਨਤਕ ਤੌਰ 'ਤੇ ਲੋਕਾਂ ਦੇ ਸਾਹਮਣੇ ਆ ਗਏ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਦਿਨ ਬਾਅਦ ਕਿਮ ਜੋਂਗ ਇੱਕ ਵਾਰ ਫਿਰ ਲੋਕਾਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਨੇ ਗੱਲਬਾਤ ਵੀ ਕੀਤੀ।
 

ਕੋਰੀਅਨ ਕੇਂਦਰੀ ਨਿਊਜ਼ ਏਜੰਸੀ (ਕੇਸੀਐਨਏ) ਦੇ ਅਨੁਸਾਰ ਕਿਮ ਜੋਂਗ ਉਨ ਪਓਂਗਯਾਂਗ ਦੇ ਕਾਫ਼ੀ ਨੇੜੇ ਬਣੀ ਖਾਦ ਫੈਕਟਰੀ ਦਾ ਕੰਮ ਪੂਰਾ ਹੋਣ ਮੌਕੇ ਉੱਥੇ ਪਹੁੰਚੇ ਸਨ। ਇਸ ਸਮੇਂ ਉਨ੍ਹਾਂ ਨਾਲ ਕਿਮ ਦੀ ਭੈਣ ਕਿਮ ਯੋ ਜੋਂਗ ਵੀ ਮੌਜੂਦ ਸਨ। ਹਾਲਾਂਕਿ ਉੱਤਰ ਕੋਰੀਆ ਦੀ ਮੀਡੀਆ ਨੇ ਉਨ੍ਹਾਂ ਦੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਸੀ।
 

ਕੇਸੀਐਨਏ ਮੁਤਬਿਕ ਕਿਮ ਜੋਂਗ ਦੇ ਇਸ ਤਰ੍ਹਾਂ ਲੋਕਾਂ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਸਿਹਤ ਬਾਰੇ ਚੁੱਕੇ ਗਏ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ। ਕਿਮ ਜੋਂਗ ਦੀਆਂ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਸ 'ਚ ਉਹ ਖੁਸ਼ ਨਜ਼ਰ ਆ ਰਹੇ ਹਨ। ਕਿਮ ਨੇ ਪੂਰੇ ਪਲਾਂਟ ਦਾ ਦੌਰਾ ਵੀ ਕੀਤਾ ਅਤੇ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕੀਤੀ।

 

 

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਦਾ 'ਬ੍ਰੇਨ ਡੈੱਡ' ਹੋ ਗਿਆ ਹੈ। ਮਤਲਬ ਉਹ ਕੋਮਾ 'ਚ ਚਲੇ ਗਏ ਹਨ। ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਦੇ ਦਿਲ ਦੀ ਸਰਜਰੀ ਅਸਫਲ ਰਹੀ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਉੱਤਰੀ ਕੋਰੀਆ ਵੱਲੋਂ ਅਧਿਕਾਰਤ ਤੌਰ 'ਤੇ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ।
 

ਕਿਮ ਜੋਂਗ ਉਨ ਨੂੰ ਲੈ ਕੇ ਦੁਨੀਆ ਭਰ 'ਚ ਚੱਲ ਰਹੀਆਂ ਖ਼ਬਰਾਂ ਵਿਚਕਾਰ ਦੱਖਣ ਕੋਰੀਆ ਵੱਲੋਂ ਲਗਾਤਾਰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਇਆ। ਦੱਖਣੀ ਕੋਰੀਆ ਦੇ ਇੱਕ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਨੇ ਕੋਰੋਨਾ ਦੇ ਡਰੋਂ ਖੁਦ ਨੂੰ ਛੁਪਾਇਆ ਹੋਇਆ ਹੈ। ਹਾਲਾਂਕਿ ਦੁਨੀਆਂ ਤੋਂ ਵੱਖ ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
 

2014 'ਚ ਵੀ ਲਾਪਤਾ ਹੋਇਆ ਸੀ ਕਿਮ ਜੋਂਗ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਮ ਜੋਂਗ ਲੋਕਾਂ ਦੀ ਨਜ਼ਰ ਤੋਂ ਗ਼ਾਇਬ ਹੋਇਆ ਹੈ। ਸਾਲ 2014 'ਚ ਵੀ ਇੱਕ ਵਾਰ ਉਹ ਲਗਭਗ ਇੱਕ ਮਹੀਨੇ ਲਈ ਗ਼ਾਇਬ ਹੋ ਗਿਆ ਸੀ। ਹਾਲਾਂਕਿ, ਉਸ ਸਮੇਂ ਦੱਖਣੀ ਕੋਰੀਆ ਦੀ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਕਿਮ ਦੀ ਸਿਹਤ ਖਰਾਬ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea Kim Jong un appears in public amid health rumors after 20 days